Mukesh ambani security letter details : ਬੀਤੇ ਦਿਨ ਮੁੰਬਈ ਵਿੱਚ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇੱਕ ਸ਼ੱਕੀ ਕਾਰ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੇ ਐਂਟੀਲੀਆ ਵਿੱਚ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕੱਲ ਇੱਕ ਸਕਾਰਪੀਓ ਕਾਰ ਮਿਲੀ ਸੀ, ਜਿਸ ਵਿੱਚ ਜੈਲੇਟਿਨ ਦੀ ਸਟਿੱਕ ਮਿਲੀ ਸੀ। ਜਿਸ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜਾਂਚ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਸੀ। ਕ੍ਰਾਈਮ ਬ੍ਰਾਂਚ ਅਤੇ ਏਟੀਐਸ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰ ਇਸ ਦੌਰਾਨ ਗੱਡੀ ਵਿੱਚੋਂ ਬਰਾਮਦ ਕੀਤੀ ਗਈ ਇੱਕ ਚਿੱਠੀ ਵਿੱਚ ਬਹੁਤ ਕੁੱਝ ਸਾਹਮਣੇ ਆਇਆ ਹੈ। ਸ਼ੱਕੀ ਵਾਹਨ ਵਿੱਚੋਂ ਮਿਲੀ ਚਿੱਠੀ ਵਿੱਚ ਕਿਹਾ ਗਿਆ ਹੈ, “ਇਹ ਬੱਸ ਇਕ ਟ੍ਰੇਲਰ ਹੈ। ਨੀਤਾ ਭਾਬੀ, ਮੁਕੇਸ਼ ਭਾਈ, ਇਹ ਸਿਰਫ ਇੱਕ ਝਲਕ ਹੈ। ਅਗਲੀ ਵਾਰ ਇਹ ਸਮਾਨ ਪੂਰਾ ਹੋ ਕੇ ਤੁਹਾਡੇ ਕੋਲ ਆ ਜਾਵੇਗਾ ਅਤੇ ਪੂਰਾ ਪ੍ਰਬੰਧ ਹੋ ਗਿਆ ਹੈ। ਸੰਭਲ ਜਾਣਾ।”
ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਸ਼ੱਕੀ ਸਕਾਰਪੀਓ ਦੀ ਜਾਂਚ ਦੌਰਾਨ ਇੱਕ ਬੈਗ ਮਿਲਿਆ ਸੀ। ਜਿਸ ‘ਤੇ ਮੁੰਬਈ ਇੰਡੀਅਨਜ਼ ਨੇ ਲਿਖਿਆ ਸੀ ਅਤੇ ਉਸ ਬੈਗ ‘ਚ ਹੀ ਇਹ ਪੱਤਰ ਮਿਲਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕੀਤਾ, “ਮੁੰਬਈ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਨੇੜੇ ਇੱਕ ਸਕਾਰਪੀਓ ਵੈਨ ਵਿੱਚ ਜੈਲੇਟਿਨ ਦੀਆਂ 20 ਸੋਟੀਆਂ ਪਾਈਆਂ ਗਈਆਂ ਹਨ। ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਇਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਜਾਂਚ ਦੇ ਨਤੀਜੇ ਸਾਹਮਣੇ ਆਉਣਗੇ।”
ਇਹ ਵੀ ਦੇਖੋ : ਡੱਲੇਵਾਲ ਨੇ ਨੌਜਵਾਨਾਂ ਵਿੱਚ ਮੁੜ ਭਰਿਆ ਜੋਸ਼ ਤੇ ਕਿਹਾ ਹੁਣ ਸਰਕਾਰ ਆ ਚੁੱਕੀ ਹੈ ਗੋਡਿਆਂ ਭਾਰ !