mukesh ambani slipped two places forbes billionaire list: ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਸ਼ੇਅਰਾਂ ‘ਚ ਸੋਮਵਾਰ ਨੂੰ ਇੱਕ ਦਮ ਹੇਠਾਂ ਖਿਸਕ ਦੇਖੀ ਜਾ ਰਹੀ ਹੈ।ਕੰਪਨੀ ਦੇ ਸ਼ੇਅਰਾਂ ‘ਚ ਕਰੀਬ 6 ਫੀਸਦੀ ਦੀ ਗਿਰਾਵਟ ਆਈ, ਜਿਸ ਕਾਰਨ ਸਿਰਫ ਇੱਕ ਘੰਟੇ ‘ਚ ਰਿਲਾਇੰਸ ਦੀ ਬਾਜ਼ਾਰ ਹੈਸੀਅਤ 70 ਹਜ਼ਾਰ ਕਰੋੜ ਰੁਪਏ ਤੋਂ ਘੱਟ ਕੇ 12.84 ਲੱਖ ਕਰੋੜ ਰੁਪਏ ਹੋ ਗਈ ਹੈ।ਇਸ ਤੋਂ ਪਹਿਲਾਂ ਜੁਲਾਈ ‘ਚ ਇੱਕ ਦਿਨ ‘ਚ ਕੰਪਨੀ ਦਾ ਸ਼ੇਅਰ 6.2 ਫੀਸਦੀ ਟੁੱਟ ਕੇ 1798 ਰੁਪਏ ‘ਤੇ ਆ ਗਿਆ ਸੀ।ਸ਼ੇਅਰ ਡਿੱਗਣ ਨਾਲ ਸੰਸਾਰ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ‘ਚੋਂ ਭਾਰਤ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਇਸ ਸੂਚੀ ‘ਚੋਂ ਖਿਸਕ ਕੇ 7ਵੇਂ ਸਥਾਨ ‘ਤੇ ਆ ਗਏ ਹਨ।ਜਦੋਂ ਕਿ ਸ਼ੁੱਕਰਵਾਰ ਨੂੰ ਉਹ ਪੰਜਵੇਂ ਸਥਾਨ ‘ਤੇ ਸਨ।ਹੁਣ ਮੁਕੇਸ਼ ਅੰਬਾਨੀ ਨੂੰ ਏਲਨ ਮਸਕ ਅਤੇ ਵਾਰੇਨ ਬਫੇਟ ਨੇ ਪਿਛੇ ਛੱਡ ਦਿੱਤਾ ਹੈ।
ਰਿਲਾਇੰਸ ਦੇ ਸ਼ੇਅਰਾਂ ‘ਚ ਗਿਰਾਵਟ ਦਾ ਅਸਰ ਆਰਆਈਐੱਲ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਨੇਟਵਰਥ ‘ਤੇ ਪਿਆ ਹੈ।ਫੋਬਰਸ ਰਿਅਲ ਟਾਈਮ ਬਿਲੇਨਿਅਰ ਲਿਸਟ ਮੁਤਾਬਕ ਸੋਮਵਾਰ ਨੂੰ ਮੁਕੇਸ਼ ਅੰਬਾਨੀ ਦੇ ਨੇਟਵਰਥ ‘ਚ ਕਰੀਬ ਚਾਰ ਅਰਬ ਡਾਲਰ ਦੀ ਕਮੀ ਆਈ।ਹੁਣ ਉਨ੍ਹਾਂ ਦੀ ਜਾਇਦਾਦ 74.2 ਅਰਬ ਡਾਲਰ ਰਹਿ ਗਈ ਹੈ।ਫੋਬਰਸ ਰਿਅਲ ਟਾਈਮ ਬਿਲੇਨੀਅਰ ਲਿਸਟ ਤੋਂ ਪ੍ਰਤੀਦਿਨ ਪਬਲਿਕ ਹੋਲਡਿੰਗਸ ‘ਚ ਹੋਣ ਵਾਲੇ ਉਤਾਰ-ਚੜਾਅ ਦੇ ਬਾਰੇ ਜਾਣਕਾਰੀ ਮਿਲਦੀ ਹੈ।ਜਦੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੇਅਰ ਬਾਜ਼ਾਰ ਖੁੱਲਦਾ ਹੈ, ਤਾਂ ਹਰ ਪੰਜ ਮਿੰਟਾਂ ‘ਚ ਇਹ ਇੰਡੈਕਸ ਅਪਡੇਟ ਹੁੰਦਾ ਹੈ।ਪਰ ਜਿਨ੍ਹਾਂ ਵਿਅਕਤੀਆਂ ਦੀ ਸੰਪੰਤੀ ਕਿਸੇ ਨਿੱਜੀ ਕੰਪਨੀ ਨਾਲ ਸੰਬੰਧਿਤ ਹੈ, ਉਨ੍ਹਾਂ ਦੀ ਸੰਪਤੀ ਦਿਨ ‘ਚ ਇੱਕ ਵਾਰ ਹੀ ਅਪਡੇਟ ਹੁੰਦੀ ਹੈ।ਦੱਸਣਯੋਗ ਹੈ ਕਿ 15 ਫੀਸਦੀ ਤੱਕ ਡਿੱਗਿਆ ਰਿਲਾਇੰਸ ਇੰਡਸਟਰੀਜ਼ ਦਾ ਮੁਨਾਫਾ।ਜਾਣਕਾਰੀ ਮੁਤਾਬਕ ਰਿਲਾਇੰਸ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਨੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ।30 ਸਤੰਬਰ 2020 ਨੂੰ ਖਤਮ ਦੂਜੀ ਤਿਮਾਹੀ ‘ਚ ਰਿਲਾਇੰਸ ਨੇ 9,567 ਕਰੋੜ ਰੁਪਏ ਦਾ ਲਾਭ ਦਰਜ ਕੀਤਾ।ਜੋ ਪਿਛਲੇ ਸਾਲ ਦੀ ਸਮਾਨ ਅਵਧੀ ਦੇ ਮੁਕਾਬਲੇ 15.05 ਫੀਸਦੀ ਘੱਟ ਹੈ।ਉਦੋਂ ਇਹ ਅੰਕੜਾਂ 11,262 ਕਰੋੜ ਰੁਪਏ ਸੀ।ਕੰਪਨੀ ਦੀ ਆਮਦਨ 2020-21 ਦੀ ਦੂਜੀ ਤਿਮਾਹੀ ‘ਚ ਘੱਟ ਕੇ 1.2 ਲੱਖ ਕਰੋੜ ਰਹੀ, ਜੋ ਇੱਕ ਸਾਲ ਪਹਿਲਾਂ 2019-20 ਦੀ ਬਰਾਬਰ ਤਿਮਾਹੀ ‘ਚ 1.56 ਲੱਖ ਕਰੋੜ ਰੁਪਏ ਸੀ।