ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਨੂੰ ਅੱਜ ਫਰਜ਼ੀ ਅਸਲਾ ਲਾਇਸੈਂਸ ਨਾਲ ਜੁੜੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਾਰਾਣਸੀ ਦੀ ਐੱਮਪੀਐੱਮਐੱਲਏ ਕੋਰਟ ਨੇ ਮੰਗਲਵਾਰ ਨੂੰ ਮੁਖਤਾਰ ਅੰਸਾਰੀ ਨੂੰ 36 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿਚ ਸਾਬਕਾ ਵਿਧਾਇਕ ਖਿਲਾਫ ਆਈਪੀਸੀ ਦੀ ਧਾਰਾ 466/120ਬੀ, 420/120, 468/120 ਅਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵਾਰਾਣਸੀ ਦੇ MP MLA ਕੋਰਟ ਵਿਚ ਜੱਜ ਅਵਨੀਸ਼ ਗੌਤਮ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ 466/120ਬੀ ਵਿਚ ਉਮਰਕੈਦ, 420/120 ਵਿਚ 7 ਸਾਲ ਦੀ ਸਜ਼ਾ, 50 ਹਜ਼ਾਰ ਜੁਰਮਾਨਾ, 468/120 ਵਿਚ 7 ਸਾਲ ਦੀ ਸਜ਼ਾ, 50,000 ਜੁਰਮਾਨਾ ਤੇ ਆਰਮਸ ਐਕਟ ਵਿਚ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਮੁਖਤਾਰ ਨੂੰ ਮੰਗਲਵਾਰ ਨੂੰ ਦੋਸ਼ ਮੁਕਤ ਕੀਤਾ ਗਿਆ ਸੀ। 11 ਮਾਰਚ ਨੂੰ ਬਹਿਸ ਪੂਰੀ ਹੋਣ ਦੇ ਬਾਅਦ 12 ਮਾਰਚ ਨੂੰ ਫੈਸਲਾ ਸੁਣਾਇਆ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂਆਂ ਦਾ ਵੱਡਾ ਐਲਾਨ, ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਕੀਤੀ ਜਾਵੇਗੀ ਯਾਤਰਾ
ਮੁਖਤਾਰ ਅੰਸਾਰੀ ਖਿਲਾਫ ਦੋਸ਼ ਹੈ ਕਿ ਉਸ ਨੇ 10 ਜੂਨ 1987 ਨੂੰ ਦੋਨਾਲੀ ਬੰਦੂਕ ਦੇ ਲਾਇਸੈਂਸ ਲਈ ਗਾਜੀਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਲਈ ਪ੍ਰਾਰਥਨਾ ਪੱਤਰ ਦਿੱਤਾ ਸੀ। ਜ਼ਿਲ੍ਹਾ ਅਧਿਕਾਰੀ ਤੇ ਡੀਜੀਪੀ ਦੇ ਫਰਜ਼ੀ ਹਸਤਾਖਰ ਕਰਕੇ ਅਸਲਾ ਲਾਇਸੈਂਸ ਪ੍ਰਾਪਤ ਕਰ ਲਿਆ ਸੀ। ਫਰਜੀਵਾੜਾ ਉਜਾਗਰ ਹੋਣ ‘ਤੇ ਸੀਬੀਸੀਆਈਡੀ ਵੱਲੋਂ 4 ਦਸੰਬਰ 1990 ਨੂੰ ਮੁਹੰਮਦਾਬਾਦ ਥਾਣੇ ਵਿਚ ਮੁਖਤਾਰ, ਤਤਕਾਲੀਨ ਡਿਪਟੀ ਕਲੈਕਟਰ ਸਣੇ 5 ਖਿਲਾਫ ਕੇਸ ਦਰਜ ਕਰਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: