ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੂੰ ਬੁੱਧਵਾਰ ਦੁਪਹਿਰ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਵੱਲੋਂ ਅਜੇ ਤੱਕ ਕੋਈ ਬਿਆਨ ਜਾਂ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਮੰਨਿਆ ਜਾਂ ਰਿਹਾ ਹੈ ਕਿ 81 ਸਾਲਾ ਮੁਲਾਇਮ ਸਿੰਘ ਯਾਦਵ ਦਾ ਉਮਰ-ਸੰਬੰਧੀ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਯੂਪੀ ਦੇ ਮਜ਼ਬੂਤ ਨੇਤਾ ਮੁਲਾਇਮ ਸਿੰਘ ਤਿੰਨ ਵਾਰ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹੇ ਹਨ। ਉਹ 1 ਜੂਨ 1996 ਤੋਂ 19 ਮਾਰਚ 1998 ਤੱਕ ਦੇਸ਼ ਦੇ ਰੱਖਿਆ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।
ਇਹ ਵੀ ਪੜ੍ਹੋ : ਚੰਗੀ ਖਬਰ : ਹੁਣ ਭਾਰਤੀ ਵੀ ਕਰ ਸਕਣਗੇ ਯੂਰਪ ਦੀ ਯਾਤਰਾ, ਸੱਤ ਯੂਰਪੀਅਨ ਯੂਨੀਅਨ ਦੇਸ਼ਾਂ ਸਣੇ ਸਵਿਟਜ਼ਰਲੈਂਡ ਨੇ Covishield ਨੂੰ ਦਿੱਤੀ ਮਨਜ਼ੂਰੀ
ਮੁਲਾਇਮ ਪਿਛਲੇ ਕੁੱਝ ਸਾਲਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਵੀ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿੱਚ, ਮੁਲਾਇਮ ਨੂੰ ਕੋਰੋਨਾ ਵੀ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਇਹ ਵੀ ਦੇਖੋ : ਲੱਤ ਦੇ ਬਿਨਾਂ ਖੇਤਾਂ ‘ਚ ਝੋਨਾ ਲਾਉਂਦਾ ਮੁੰਡਾ,ਅੱਧੇ ਮੁੱਲ ‘ਤੇ ਕਰਦਾ ਦਿਹਾੜੀ, ਚੰਗੇ ਭਲੇ ਹੋ ਕੇ ਮੰਗਣ ਵਾਲਿਓ ਸ਼ਰਮ ਕਰੋ