Mumbai cylinder blast : ਮੁੰਬਈ ਅੰਧੇਰੀ ਦੇ ਵਰਸੋਵਾ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਐਲਪੀਜੀ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ। ਫ਼ਾਇਰ ਬਿਰਗੇਡ ਵਾਲੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਹੈ। ਇਸ ਵਿੱਚ 4 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ। ਜ਼ਖਮੀ ਗੁਦਾਮ ਵਿੱਚ ਕੰਮ ਕਰਦੇ ਮਜ਼ਦੂਰ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10 ਵਜੇ ਲੱਗੀ ਹੈ ਅਤੇ ਇਹ ਅੱਗ ਗੈਸ ਸਿਲੰਡਰ ਫਟਣ ਨਾਲ ਲੱਗੀ ਹੈ। ਹੁਣ ਤੱਕ ਕਾਫੀ ਗੈਸ ਸਿਲੰਡਰ ‘ਚ ਧਮਾਕਾ ਹੋਣ ਦੀ ਖਬਰ ਆ ਰਹੀ ਹੈ। ਗੁਦਾਮ ਛੋਟੇ ਗੈਸ ਸਿਲੰਡਰ ਦਾ ਦੱਸਿਆ ਜਾ ਰਿਹਾ ਹੈ। ਗੋਦਾਮ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗੋਦਾਮ ਕਾਨੂੰਨੀ ਹੈ ਜਾਂ ਗ਼ੈਰ-ਕਾਨੂੰਨੀ, ਇਸਦੀ ਜਾਂਚ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10 ਵੱਜ ਕੇ 10 ਮਿੰਟ ਤੇ ਲੱਗੀ। ਅੱਗ ਜਿਥੇ ਲੱਗੀ ਉੱਥੇ ਗੋਦਾਮ ਵਿੱਚ ਕਈ ਗੈਸ ਸਿਲੰਡਰ ਰੱਖੇ ਹੋਏ ਸਨ ਜਿਸਦੇ ਚੱਲਦੇ ਇੱਕ ਸਿਲੰਡਰ ‘ਚ ਧਮਾਕਾ ਹੋਣ ਤੋਂ ਬਾਅਦ ਅੱਗ ਹੋਰ ਫੈਲਣ ਲੱਗ ਗਈ। ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਫ਼ਾਇਰ ਬਿਰਗੇਡ ਵਾਲੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਦੇਖੋ : Exclusive : ਲੋਕਾਂ ਨੇ ਮਟਕਾ ਚੌਂਕ ਲਾ ਦਿੱਤਾ ਗੂੰਜਣ, ਭਾਵੁਕ ਹੋਏ ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ,