mumbai dabbawalas plann new ventures: ਮੁੰਬਈ ਦੇ ਦੱਬੇਵਾਲੇ ਪਿਛਲੇ 130 ਸਾਲ ਤੋਂ ਲੰਚ ਬਾਕਸ ਦੀ ਡਿਲੀਵਰੀ ਕਰ ਰਹੇ ਹਨ।ਭਾਵੇਂ ਗਰਮੀ ਹੋਵੇ ਜਾਂ, ਸਰਦੀ ਹੋਵੇ ਜਾਂ ਭਾਰੀ ਬਾਰਿਸ਼, ਸਫੇਦ ਸ਼ਰਟ, ਪਜ਼ਾਮਾ ਅਤੇ ਗਾਂਧੀ ਟੋਪੀ ਪਹਿਨੇ ਅਤੇ ਮੁੰਬਈ ਦੀ ਲਾਈਫ ਲਾਈਨ ਦੇ ਰੂਪ ‘ਚ ਜਾਣ ਵਾਲੇ ਲੋਕ ਹਰ ਦਿਨ ਦੋ ਲੱਖ 60 ਹਜ਼ਾਰ ਮੁੰਬਈਕਾਰਾਂ ਨੂੰ ਦੁਪਹਿਰ ਦਾ ਉਨ੍ਹਾਂ ਦੇ ਘਰ ‘ਚ ਪਕਾਇਆ ਭੋਜਨ ਪਹੁੰਚਾਉਣ ‘ਚ ਮੱਦਦ ਕਰਨ ਲਈ ਨਿਰੰਤਰ ਦੌੜਦੇ ਹਨ।
ਪਰ ਹੁਣ ਕੋਰੋਨਾ ਕਾਲ ‘ਚ ਇਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੁਣ ਇਹ ਡੱਬੇਵਾਲੇ ਆਪਣੇ ਜੀਵਨ ਦੇ ਦੈਨਿਕ ਚੱਕਰ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਹਨ।ਮੁੰਬਈ ਦੇ ਟਿਫਿਨ ਬਾਕਸ ਸਪਲਾਈਰਸ ਐਸੋਸੀਏਸ਼ਨ ਦੇ ਨਾਲ ਪੰਜੀਕ੍ਰਿਤ 5000 ਲੋਕਾਂ ‘ਚ ਸਿਰਫ 450 ਮੈਂਬਰ ਡੱਬਾ ਸੇਵਾ ਦਾ ਸੰਚਾਲਨ ਕਰ ਰਹੇ ਹਨ।ਉਹ ਵੀ ਕੁਝ ਗ੍ਰਾਹਕਾਂ ਦੇ ਨਾਲ, ਇਸ ਲਈ ਹੁਣ ਡੱਬੇ ਵਾਲੇ ਫਲ਼, ਸਬਜੀ ਅਤੇ ਦੁੱਧ ਡਿਲਿਵਰੀ ਸਰਵਿਸ ‘ਚ ਉਤਰ ਆਏ ਹਨ।ਮੁੰਬਈ ਦੇ ਟਿਫਿਨ ਬਾਕਸ ਸਪਲਾਇਰਸ ਐਸੋਸੀਏਸ਼ਨ ਨੇ ਮੁੰਬਈ ਦੇ ਖੇਤ ਤੋਂ ਘਰੋਂ ਤੱਕ ਤਾਜਾ ਵੈਜੀਟੇਬਲ ਸਪਲਾਈ ਕਰਨ ਦੇ ਕਾਰੋਬਾਰ ‘ਚ ਉਤਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਨੂੰ ਲੱਗਦਾ ਹੈ ਕਿ ਡੱਬੇਵਾਲਿਆਂ ‘ਚ ਵਿਸ਼ਵਾਸ ਅਤੇ ਗ੍ਰਾਹਕ ਸੇਵਾ ਮੁੰਬਈਕਾਰਾਂ ਨੂੰ ਇਸ ਉਪਕ੍ਰਮ ਨਾਲ ਮੱਦਦ ਮਿਲੇਗੀ।