Mumbai elderly nalasopara man : ਚਾਹੇ ਖੁਸ਼ੀ ਹੋਵੇ ਜਾਂ ਉਦਾਸੀ, ਕਈ ਵਾਰ ਵਿਅਕਤੀ ਨੂੰ ਅਜਿਹਾ ਝੱਟਕਾ ਲੱਗਦਾ ਹੈ ਕਿ ਉਹ ਬਿਮਾਰ ਹੋ ਜਾਂਦਾ ਹੈ। ਡਾਕਟਰ ਇਸ ਨੂੰ ਸਦਮਾ ਵੀ ਕਹਿੰਦੇ ਹਨ। ਕੁੱਝ ਅਜਿਹਾ ਹੀ ਮਹਾਰਾਸ਼ਟਰ ਦੇ ਨਾਲਾਸੋਪਾਰਾ ਵਿੱਚ ਹੋਇਆ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਦਾ ਬਿਜਲੀ ਬਿੱਲ ਤਕਰੀਬਨ 80 ਕਰੋੜ ਆਇਆ। ਫੇਰ ਕੀ ਸੀ, ਜਿਵੇਂ ਹੀ ਬਜ਼ੁਰਗ ਨੇ ਬਿਲ ਨੂੰ ਵੇਖਿਆ ਉਨ੍ਹਾਂ ਦੀ ਸਿਹਤ ਵਿਗੜ ਗਈ। ਹਲਾਤ ਇਹ ਹੋ ਗਏ ਕੇ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਦਰਅਸਲ 80 ਸਾਲਾ ਗਣਪਤ ਨਾਇਕ ਨੂੰ ਜਦੋ 80 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਆਇਆ ਤਾਂ ਉਨ੍ਹਾਂ ਦਾ ਬੀਪੀ ਹਾਈ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਬਿਜਲੀ ਕੰਪਨੀ ਨੇ ਕਿਹਾ ਕਿ ਬਿੱਲ ਵਿੱਚ ਗਲਤੀ ਹੋਈ ਸੀ। ਸੋਮਵਾਰ ਨੂੰ, ਨਾਲਾਸੋਪਾਰਾ ਖੇਤਰ ਦੇ ਨਿਰਮਲ ਪਿੰਡ ਵਿੱਚ ਚੌਲਾਂ ਦੀ ਮਿੱਲ ਚਲਾਉਣ ਵਾਲੇ 80 ਸਾਲਾ ਗਣਪਤ ਨਾਇਕ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਕਰੀਬ 80 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਮਿਲਿਆ। ਉਹ ਦਿਲ ਦੇ ਮਰੀਜ਼ ਹਨ ਅਤੇ ਬਿਲ ਨੂੰ ਵੇਖ ਕੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ।
ਜਿਸ ਤੋਂ ਬਾਅਦ ਵਿੱਚ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਡ (MSEDCL) ਨੇ ਕਿਹਾ ਕਿ ਇਹ ਇੱਕ ਅਣਜਾਣੇ ‘ਚ ਹੋਈ ਗਲਤੀ ਸੀ ਅਤੇ ਇਸ ਬਿੱਲ ਨੂੰ ਜਲਦੀ ਹੀ ਠੀਕ ਕਰ ਦਿੱਤਾ ਗਿਆ। ਐਮਐਸਈਡੀਸੀਐਲ ਨੇ ਸਪੱਸ਼ਟ ਕੀਤਾ ਕਿ ਗਲਤੀ ਏਜੰਸੀ ਦੀ ਸੀ ਜਿਸ ਨੇ ਮੀਟਰ ਰੀਡਿੰਗ ਕੀਤੀ। ਕੰਪਨੀ ਨੇ ਕਿਹਾ ਕਿ ਏਜੰਸੀ ਨੇ ਛੇ-ਅੰਕਾਂ ਦੀ ਬਜਾਏ ਨੌ-ਅੰਕ ਦਾ ਬਿੱਲ ਬਣਾ ਦਿੱਤਾ ਸੀ। ਐਮਐਸਈਡੀਸੀਐਲ ਨੇ ਕਿਹਾ ਕਿ ਗਲਤੀ ਨੂੰ ਸੁਧਾਰਦਿਆਂ ਅਸੀਂ ਇੱਕ ਨਵਾਂ ਬਿੱਲ ਜਾਰੀ ਕਰ ਰਹੇ ਹਾਂ। ਬਿਜਲੀ ਬੋਰਡ ਦੇ ਅਧਿਕਾਰੀ ਸੁਰੇਂਦਰ ਮੋਨੇਰੇ ਨੇ ਦੱਸਿਆ ਕਿ ਗਲਤੀ ਨੂੰ ਸੁਧਾਰਨ ਤੋਂ ਬਾਅਦ ਬਿਜਲੀ ਕੰਪਨੀ ਨੇ ਗਨਪਤ ਨਾਇਕ ਨੂੰ ਨਵਾਂ ਬਿੱਲ ਦਿੱਤਾ ਹੈ, ਉਨ੍ਹਾਂ ਦਾ ਬਿੱਲ ਛੇ ਅੰਕਾਂ ਵਿੱਚ ਹੈ ਅਤੇ ਗਣਪਤ ਨਾਇਕ ਹੁਣ ਉਨ੍ਹਾਂ ਦੇ ਬਿੱਲ ਤੋਂ ਸੰਤੁਸ਼ਟ ਹਨ।