mumbai fire at nagpada mall: ਮੁੰਬਈ- ਮੁੰਬਈ ਦੇ ਇੱਕ ਮਾਲ ਵਿੱਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁੱਕਰਵਾਰ ਨੂੰ ਵੀ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਗਪਾੜਾ ਵਿੱਚ ਇੱਕ ਸ਼ਾਪਿੰਗ ਕੰਪਲੈਕਸ ਵਿੱਚ ਅੱਗ ਲੱਗ ਗਈ ਹੈ। ਹੁਣ ਤੱਕ ਘੱਟੋ ਘੱਟ 3500 ਲੋਕਾਂ ਨੂੰ ਇਸਦੇ ਨਾਲ ਲੱਗਦੀ ਇਮਾਰਤ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ। ਅੱਗ ਬੁਝਾਉਣ ਦੇ ਯਤਨ ਅਜੇ ਵੀ ਜਾਰੀ ਹਨ। ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਕੰਪਲੈਕਸ ਨਾਲ ਇੱਕ 55 ਮੰਜ਼ਿਲਾ ਇਮਾਰਤ ਜੁੜੀ ਹੋਈ ਹੈ, ਜਿੱਥੋਂ ਘੱਟੋ ਘੱਟ 3500 ਲੋਕਾਂ ਨੂੰ ਸੁਰੱਖਿਅਤ ਨੇੜਲੇ ਇੱਕ ਗਰਾਉਂਡ ਤੱਕ ਪਹੁੰਚਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੁੰਬਈ ਦੇ ਨਾਗਪਾੜਾ ਦੇ ਇਸ ਸਿਟੀ ਸੈਂਟਰ ਮਾਲ ਵਿੱਚ ਅੱਗ ਬੁਝਾਉਣ ਦੌਰਾਨ ਦੋ ਫਾਇਰ ਵਰਕਰ ਵੀ ਜ਼ਖਮੀ ਹੋ ਗਏ। ਇਸ ਅੱਗ ਨੂੰ ਲੈਵਲ -5 ਅੱਗ ਦੀ ਘੋਸ਼ਣਾ ਕੀਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਅੱਗ ਬੁਝਾਉਣ ਲਈ 24 ਫਾਇਰ ਇੰਜਨ ਮੌਕੇ ‘ਤੇ ਮੌਜੂਦ ਹਨ, ਜਿਸ ਲਈ 250 ਫਾਇਰਫਾਈਟਰ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਮੁੰਬਈ ਦੇ ਚੀਫ ਫਾਇਰ ਅਫਸਰ ਸ਼ਸ਼ੀਕਾਂਤ ਕਾਲੇ ਵੀ ਲਗਾਤਾਰ ਘਟਨਾ ਵਾਲੇ ਸਥਾਨ ‘ਤੇ ਮੌਜੂਦ ਹਨ। ਮੁੰਬਈ ਦੇ ਮੇਅਰ ਕਿਸ਼ੋਰੀ ਪੈਡਨੇਕਰ ਅਤੇ ਹੋਰ ਅਧਿਕਾਰੀ ਵੀਰਵਾਰ ਦੀ ਰਾਤ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸੀ।