mumbai power grid fail local train halted: ਮੁੰਬਈ ‘ਚ ਗ੍ਰਿਡ ਫੇਲ ਹੋਣ ਕਾਰਨ ਪਾਵਰ ਕੱਟ ਹੋ ਗਿਆ ਹੈ।ਸ਼ਹਿਰ ਦੇ ਵੱਡੇ ਹਿੱਸੇ ਦੀ ਬਿਜਲੀ ਗੁੱਲ ਹੋ ਗਈ ਹੈ।ਮੁੰਬਈ ‘ਚ ਕਾਫੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਬਿਜਲੀ ਗੁੱਲ ਹੋ ਗਈ ਹੈ।ਜਿਸਦਾ ਅਸਰ ਵੱਖ-ਵੱਖ ਖੇਤਰਾਂ ‘ਚ ਪੈ ਰਿਹਾ ਹੈ।ਗ੍ਰਿਡ ਫੇਲ ਹੋਣ ਕਾਰਨ ਮੁੰਬਈ ਦੀ ਲੋਕਲ ਟ੍ਰੇਨ ‘ਤੇ ਵੀ ਅਸਰ ਪੈ ਰਿਹਾ ਹੈ।ਕਈ ਥਾਵਾਂ ‘ਤੇ ਲੋਕਲ ਟ੍ਰੇਨਾਂ ਰੁਕ ਗਈਆਂ ਹਨ।ਸੈਂਟਰਲ ਰੇਲਵੇ ਵਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਗ੍ਰਿਡ ਫੇਲ ਹੋਣ ਦੇ
ਕਾਰਨ ਮੁੰਬਈ ਲੋਕਲ ਟ੍ਰੇਨ ਨਹੀਂ ਚੱਲ ਰਹੀ ਹੈ।ਅਚਾਨਕ ਗ੍ਰਿਡ ਫੇਲ ਹੋਣ ਕਾਰਨ ਕਈ ਥਾਵਾਂ ‘ਤੇ ਟ੍ਰੇਨਾਂ ਵਿਚਾਲੇ ਹੀ ਰੁਕ ਗਈਆਂ ਹਨ।ਜਾਣਕਾਰੀ ਮੁਤਾਬਕ ਟ੍ਰੇਨ ਸਰਵਿਸ ਸਵੇਰੇ 10.05 ਵਜੇ ਤੋਂ ਰੁਕੀ ਹੋਈ ਹੈ।ਮੁੰਬਈ ਦੇ ਵੱਡੇ ਹਿੱਸੇ ‘ਚ ਟ੍ਰੈਫਿਕ ਸਿਸਟਮ ਵੀ ਕੰਮ ਨਹੀਂ ਕਰ ਰਿਹਾ ਹੈ।ਨਾਲ ਹੀ ਕਈ ਥਾਵਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ,ਟ੍ਰੈਫਿਕ ਸਿਗਨਲ ‘ਚ ਬੰਦ ਹੋ ਗਏ ਹਨ।ਦੱਸਣਯੋਗ ਹੈ ਕਿ ਮੁੰਬਈ ਟਾਊਨਸ਼ਿਪ ‘ਚ ਬਿਜਲੀ ਦੀ ਪੂਰਤੀ ਕਰਨ ਵਾਲੀ ਕੰਪਨੀ ਬੈਸਟ ਨੇ ਇਸ ਪਾਵਰ ਕੱਟ ਦੇ ਬਾਰੇ ‘ਚ ਜਾਣਕਾਰੀ ਦਿੱਤੀ ਹੈ।ਕੰਪਨੀ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਕਰਨ ਵਾਲੇ ਪਲਾਂਟ ਤੋਂ ਗ੍ਰਿਡ ਫੇਲ ਹੋ ਗਿਆ ਹੈ।ਮੁੰਬਈ ਦੇ ਪੂਰਵੀ, ਪੱਛਮੀ, ਉਪਨਗਰ ਅਤੇ ਠਾਣੇ ਦੇ ਕੁਝ ਹਿੱਸਿਆਂ ‘ਚ ਬਿਜਲੀ ਗੁੱਲ ਹੋ ਚੁੱਕੀ ਹੈ।