ਮੁੰਬਈ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦੱਖਣ-ਪੱਛਮ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਮੁੰਬਈ ਵਿੱਚ ਅੱਜ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੁੰਬਈ ਵਿਭਾਗ ਨੇ ਮੁੰਬਈ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਇਸ ਨੂੰ ਲੈ ਕੇ ਡਿਜਾਸਟਰ ਮੈਨੇਜਮੈਂਟ ਤੇ NDRF ਦੀਆਂ ਟੀਮਾਂ ਅਲਰਟ ਮੋਡ ‘ਤੇ ਹਨ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਦੁਪਹਿਰ ਲਗਭਗ 12 ਵਜੇ ਮੁੰਬਈ ਵਿੱਚ 4.26 ਮੀਟਰ ਦੀ ਹਾਈ ਟਾਈਡ ਦੇ ਆਉਣ ਦੇ ਆਸਾਰ ਹਨ।
ਇਹ ਵੀ ਪੜ੍ਹੋ: BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ ਸਤੰਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ
ਦਰਅਸਲ, ਮੁੰਬਈ ਵਿੱਚ ਪਹਿਲੇ ਦੀ ਦਿਨ ਭਾਰੀ ਬਾਰਿਸ਼ ਨਾਲ ਦੇਸ਼ ਦੀ ਆਰਥਿਕ ਰਾਜਧਾਨੀ ਤੇ ਉਸਦੇ ਨਾਲ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਜਿਸ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਇਸੇ ਵਿਚਾਲੇ ਭਾਰਤੀ ਮੌਸਮ ਵਿਭਾਗ ਨੇ ਮੁੰਬਈ, ਠਾਣੇ, ਪਾਲਘਰ ਤੇ ਰਾਏਗੜ੍ਹ ਜ਼ਿਲ੍ਹਿਆਂ ਦੇ ਲਈ ਰੈੱਡ ਅਲਰਟ ਜਾਰੀ ਕਰ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।
ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਇਸ ਦੇ ਕਾਰਨ ਟ੍ਰੈਫਿਕ ਪੁਲਿਸ ਨੂੰ ਚਾਰ ਸਬਵੇਅ ਬੰਦ ਕਰਨੇ ਪਏ । ਉੱਥੇ ਹੀ ਬਹੁਤ ਸਾਰੇ ਡਰਾਈਵਰ ਆਪਣੇ ਵਾਹਨ ਸੜਕਾਂ ‘ਤੇ ਛੱਡਣ ਲਈ ਮਜਬੂਰ ਹੋ ਗਏ।
ਇਸ ਸਬੰਧੀ ਟ੍ਰੈਫ਼ਿਕ ਪੁਲਿਸ ਪੱਛਮੀ ਉਪਨਗਰ ਸੋਮਨਾਥ ਘਰਗੇ ਨੇ ਕਿਹਾ ਕਿ ਅਸੀਂ ਕੁਝ ਥਾਵਾਂ ‘ਤੇ ਦੋ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਅਸੀਂ ਚਾਰ ਸਬਵੇਅ ਬੰਦ ਕਰ ਦਿੱਤੇ ਹਨ । ਹਾਲਾਂਕਿ ਐਸਵੀ ਰੋਡ, ਲਿੰਕਿੰਗ ਰੋਡ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ‘ਤੇ ਆਵਾਜਾਈ ਨਿਰਵਿਘਨ ਜਾਰੀ ਹੈ।”
ਇਸ ਤੋਂ ਅੱਗੇ ਅਧਿਕਾਰੀ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ ਹੈ ਤੇ ਦੁਰਘਟਨਾਵਾਂ ਦਾ ਖਤਰਾ ਵੱਧ ਗਿਆ ਹੈ। ਇਸ ਲਈ ਆਵਾਜਾਈ ਪੁਲਿਸ ਅਧਿਕਾਰੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੜਕਾਂ ‘ਤੇ ਤੈਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੜਕਾਂ ‘ਤੇ ਫਸੇ ਵਾਹਨਾਂ ਨੂੰ ਹਟਾਉਣ ਲਈ ਕ੍ਰੇਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਵਿਚਾਲੇ ਪੁਲਿਸ ਨੇ ਮੁੰਬਈ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਬਿਨ੍ਹਾਂ ਕਿਸੇ ਗੱਲ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਇਹ ਵੀ ਦੇਖੋ: ਨਾ ਚੋਰੀ, ਨਾ ਠੱਗੀ-ਠੋਰੀ, ਬੈਂਕ ਵਾਲਿਆਂ ਨੂੰ ਗੱਲਾਂ-ਗੱਲਾਂ ‘ਚ ਬੇਵਕੂਫ ਬਣਾ ਕੇ ਠੱਗੇ 23 ਲੱਖ