munger firing case: ਮੁੰਗੇਰ ਦੀ ਫਾਇਰਿੰਗ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਸ਼ਹਿਰ ਵਿੱਚ ਹੰਗਾਮਾ ਮਚਾ ਦਿੱਤਾ ਹੈ ਅਤੇ ਕਈ ਥਾਣਿਆਂ ਵਿੱਚ ਅੱਗ ਲਗਾਉਣ ਦੇ ਨਾਲ-ਨਾਲ ਪੱਥਰਬਾਜ਼ੀ ਵੀ ਕੀਤੀ ਹੈ। ਇਸੇ ਤਰਾਂ ਸ਼ਰਾਰਤੀ ਅਨਸਰਾਂ ਨੇ ਪੂਰਬੀ ਸਰਾਏ ਥਾਣੇ ‘ਤੇ ਹਮਲਾ ਵੀ ਕੀਤਾ ਅਤੇ ਪੁਲਿਸ ਦੀ ਜੀਪ ਨੂੰ ਅੱਗ ਲਗਾ ਦਿੱਤੀ। ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਅਣਪਛਾਤੇ ਤੱਤ ਪੁਲਿਸ ਜੀਪ ਨੂੰ ਅੱਗ ਲਗਾਉਣ ਤੋਂ ਬਾਅਦ ਥਾਣੇ ਵਿੱਚ ਦਾਖਲ ਹੋਏ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ 140 ਜਿੰਦਾ ਕਾਰਤੂਸ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਥਾਣੇ ਤੋਂ ਐਸਐਲਆਰ ਦੇ 100 ਜਿੰਦਾ ਕਾਰਤੂਸ ਅਤੇ ਇਨਸਾਸ ਰਾਈਫਲ ਦੇ 40 ਜਿੰਦਾ ਕਾਰਤੂਸ ਲੁੱਟੇ ਹਨ। ਪੁਰਬ ਸਰਾਏ ਥਾਣੇ ਦੇ ਇੰਚਾਰਜ ਮ੍ਰਿਤੁੰਜੈ ਕੁਮਾਰ ਨੇ ਦੱਸਿਆ ਕਿ ਬਦਮਾਸ਼ ਥਾਣੇ ਵਿੱਚ ਦਾਖਲ ਹੋਏ ਅਤੇ ਬਹੁਤ ਸਾਰੇ ਦਸਤਾਵੇਜ਼ ਸਾੜ 140 ਜਿੰਦਾ ਕਾਰਤੂਸ ਲੈ ਕੇ ਫਰਾਰ ਹੋ ਗਏ।
ਮੌਤੂੰਜੈ ਕੁਮਾਰ ਨੇ ਦੱਸਿਆ ਕਿ 500 ਸ਼ਰਾਰਤੀ ਅਨਸਰਾਂ ਨੇ ਥਾਣੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਜੀਪ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਏਟੀਐਮ ਕਾਰਡ, ਪੁਲਿਸ ਵਾਲਿਆਂ ਦਾ ਕੁੱਝ ਹੋਰ ਨਿੱਜੀ ਸਮਾਨ ਲੈ ਅਤੇ 140 ਕਾਰਤੂਸਾਂ ਨੂੰ ਚੁੱਕ ਕੇ ਫਰਾਰ ਹੋਏ ਹਨ। ਮੌਤੂੰਜੈ ਕੁਮਾਰ ਨੇ ਕਿਹਾ ਕਿ ਅਸੀਂ ਇਸ ਸਮੇਂ ਰਿਕਾਰਡ ਦੇ ਮੇਲ ਕਰ ਰਹੇ ਹਾਂ ਕਿ ਸ਼ਰਾਰਤੀ ਅਨਸਰਾਂ ਨੇ ਹੋਰ ਕੀ ਲੁੱਟਿਆ ਹੈ। ਇਸ ਸਮੇਂ ਬਿਹਾਰ ਵਿੱਚ ਚੋਣਾਂ ਚੱਲ ਰਹੀਆਂ ਹਨ ਅਤੇ ਇੰਨੇ ਵੱਡੀ ਗਿਣਤੀ ਵਿੱਚ ਪੁਲਿਸ ਕੋਲੋਂ ਕਾਰਤੂਸ ਲੁੱਟਣ ਦੇ ਮਾਮਲੇ ਨੇ ਪੁਲਿਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ। ਬਿਹਾਰ ਦੀਆਂ ਚੋਣਾਂ ਦਰਮਿਆਨ ਮੁੰਗੇਰ ਹਿੰਸਾ ਇੱਕ ਮੁੱਦਾ ਬਣੀ ਹੋਈ ਹੈ। ਦੁਰਗਾ ਮੂਰਤੀ ਵਿਸਰਜਨ (ਜਲ ਪ੍ਰਵਾਹ) ਦੌਰਾਨ ਪੁਲਿਸ ਦੀ ਫਾਇਰਿੰਗ ਅਤੇ ਇੱਕ ਵਿਅਕਤੀ ਦੀ ਮੌਤ ਤੋਂ ਨਾਰਾਜ਼ ‘ਤੇ ਗੁੱਸੇ’ ਚ ਆਏ ਵਿਰੋਧੀ ਕਾਂਗਰਸ ਨੇਤਾਵਾਂ ਨੇ ਅੱਜ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸੀ ਨੇਤਾਵਾਂ ਨੇ ਇਸ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵਫ਼ਦ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਦਨ ਮੋਹਨ ਝਾ, ਪਾਰਟੀ ਦੇ ਬੁਲਾਰੇ ਪਵਨ ਖੇੜਾ ਸਣੇ ਕਈ ਕਾਂਗਰਸੀ ਨੇਤਾ ਵੀ ਸਨ।