Muslim neighbours perform last rites: ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਜਾਰੀ ਹੈ। ਇਸ ਵਿਚਾਲੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਹਮਣੇ ਆਈ ਹੈ । ਸ਼ੋਪੀਆਂ ਵਿੱਚ ਭਾਰੀ ਬਰਫਬਾਰੀ ਵਿਚਾਲੇ ਮੁਸਲਮਾਨ ਗੁਆਂਢੀ ਇੱਕ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ ਆਪਣੇ ਮੋਡੇ ‘ਤੇ ਚੁੱਕ ਕੇ ਲਿਆਏ ਅਤੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਹੋਏ।
ਦਰਅਸਲ, ਸ਼ੋਪੀਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਵਿੱਚ ਕਸ਼ਮੀਰੀ ਪੰਡਿਤ ਪਰਿਵਾਰ ਦੇ ਇੱਕ ਬਜ਼ੁਰਗ ਦੀ ਹਸਪਤਾਲ ਵਿੱਚ ਮੌਤ ਹੋ ਗਈ, ਪਰ ਮ੍ਰਿਤਕ ਦੇਹ ਨੂੰ ਘਰ ਲਿਆਂਦੇ ਸਮੇਂ ਐਂਬੁਲੈਂਸ ਬਰਫ ਵਿੱਚ ਫਸ ਗਈ। ਜਿਸ ਤੋਂ ਬਾਅਦ ਗੁਆਂਢੀ ਮੁਸਲਮਾਨ ਆਪਣੇ ਮੋਡੇ ‘ਤੇ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ ਚੁੱਕ ਕੇ ਲਿਆਏ।
ਦੱਸ ਦੇਈਏ ਕਿ 60 ਸਾਲਾਂ ਭਾਸਕਰ ਨਾਥ ਨਾਮ ਦੇ ਕਸ਼ਮੀਰੀ ਪੰਡਿਤ ਦੀ ਸ਼ਨੀਵਾਰ ਸਵੇਰੇ ਸ਼੍ਰੀਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ । ਬਾਅਦ ਵਿੱਚ ਐਂਬੁਲੈਂਸ ਰਾਹੀਂ ਭਾਸਕਰ ਪੰਡਿਤ ਨੂੰ ਪਿੰਡ ਲਿਆਇਆ ਜਾ ਰਿਹਾ ਸੀ ਪਰ ਬਰਫਬਾਰੀ ਦੇ ਚੱਲਦੇ ਗੱਡੀ ਪਿੰਡ ਤੋਂ 10 ਕਿਲੋਮੀਟਰ ਪਹਿਲਾਂ ਰਸਤੇ ਵਿੱਚ ਹੀ ਫਸ ਗਈ। ਜਿਵੇਂ ਹੀ ਮੁਸਲਮਾਨ ਗੁਆਂਢੀਆਂ ਨੂੰ ਐਂਬੁਲੈਂਸ ਦੇ ਫਸਣ ਦੀ ਜਾਣਕਾਰੀ ਮਿਲੀ ਤਾਂ ਉਹ ਘਰੋਂ ਪੈਦਲ ਹੀ ਐਂਬੁਲੈਂਸ ਵੱਲ ਚੱਲ ਪਏ ਅਤੇ 10 ਕਿਲੋਮੀਟਰ ਦੂਰੋਂ ਮ੍ਰਿਤਕ ਦੇਹ ਨੂੰ ਆਪਣੇ ਮੋਡੇ ‘ਤੇ ਲੈ ਕੇ ਆਏ। ਇੰਨਾ ਹੀ ਨਹੀਂ, ਮੁਸਲਮਾਨ ਭਾਈਚਾਰੇ ਦੇ ਲੋਕ ਭਾਸਕਰ ਨਾਥ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਹੋਏ।
ਇਹ ਵੀ ਦੇਖੋ: ਬਿਨਾਂ ਡਰਾਈਵਰ ਤੋਂ ਇਹ ਟਰੈਕਟਰ ਜਾਵੇਗਾ ਦਿੱਲੀ ! ਪਿੰਡਾਂ ਦੇ ਮੁੰਡਿਆਂ ਨੇ ਕਰਤੀ ਕਮਾਲ USA ਤੱਕ ਨੇ ਚਰਚੇ