nad rahul gandhi attack central govt: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਖੇਤਰ ਵਾਇਨਾਡ ਦੌਰੇ ‘ਤੇ ਹਨ।ਰਾਹੁਲ ਨੇ ਅੱਜ ਕੇਰਲ ਦੇ ਵਾਇਨਾਡ ‘ਚ ਕਿਸਾਨਾਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਿਸਾਨ ਜਿਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਉਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।ਕੇਂਦਰ ਸਰਕਾਰ ਕਿਸਾਨਾਂ ਦੇ ਦਰਦ ਨੂੰ ਨਹੀਂ ਸਮਝ ਰਹੀ।ਖੇਤੀ ਕਾਨੂੰਨ ਖੇਤੀ ਦੀ ਵਿਵਸਥਾ ਨੂੰ ਬਰਬਾਦ ਕਰਨ ਅਤੇ ਮੋਦੀ ਜੀ ਦੇ 2-3 ਦੋਸਤਾਂ ਨੂੰ ਦੇਣ ਲਈ ਬਣਾਏ ਗਏ ਹਨ।ਉਨ੍ਹਾਂ ਨੇ ਕਿਹਾ,”ਸੰਸਦ ‘ਚ ਜੋ ਮੈਂ ਭਾਸ਼ਣ ਦਿੱਤਾ ਸੀ, ਉਸ ‘ਚ ਮੈਂ ਹਿੰਦੀ ‘ਚ ਕਿਹਾ ਸੀ, ‘ਹਮ ਦੋ ਹਮਾਰੇ ਦੋ’।ਇਸ ਸਰਕਾਰ ‘ਚ ਦੋ ਲੋਕਾਂ ਨੇ ਸਰਕਾਰ ਤੋਂ ਬਾਹਰ ਦੇ ਦੋ ਲੋਕਾਂ ਦੇ ਨਾਲ ਸਾਝੇਦਾਰੀ ਕੀਤੀ ਹੋਈ ਹੈ।ਰਾਹੁਲ ਨੇ ਅੱਜ ਵਾਇਨਾਡ ‘ਚ ਇੱਕ ਟ੍ਰੈਕਟਰ ਰੈਲੀ ਵੀ ਕੀਤੀ।
ਰਾਹੁਲ ਨੇ ਕਿਹਾ ਇਹ ਲੋਕ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਉਦੋਂ ਤੱਕ ਵਾਪਸ ਨਹੀਂ ਲੈਣਗੇ ਜਦੋਂ ਤੱਕ ਇਨ੍ਹਾਂ ਨੂੰ ਮਜ਼ਬੂਰ ਨਹੀਂ ਕੀਤਾ ਜਾਂਦਾ ਹੈ ਅਤੇ ਇਸ ਦਾ ਇੱਕ ਕਾਰਨ ਹੈ।ਕਾਰਨ ਦੱਸਦੇ ਹੋਏ ਉਨਾਂ੍ਹ ਨੇ ਕਿਹਾ, ” ਕਾਰਨ ਇਹ ਹੈ ਕਿ ਇਹ ਤਿੰਨਾਂ ਖੇਤੀ ਕਾਨੂੰਨ ਭਾਰਤ ਦੀ ਖੇਤੀ ਵਿਵਸਥਾ ਨੂੰ ਬਰਬਾਦ ਕਰਨ ਲਈ ਅਤੇ ਨਰਿੰਦਰ ਮੋਦੀ ਦੇ ਦੋ-ਤਿੰਨ ਦੋਸਤਾਂ ਨੂੰ ਸੌਂਪਣ ਦੇ ਲਈ ਤਿਆਰ ਕੀਤੇ ਗਏ ਹਨ।ਦੱਸਣਯੋਗ ਹੈ ਕਿ ਕਰੀਬ 90 ਦਿਨਾਂ ਤੋਂ ਦਿੱਲੀ ਦੇ ਕਈ ਬਾਰਡਰਾਂ ‘ਤੇ ਹਜ਼ਾਰਾਂ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਦੌਰਾਨ ਕਾਨੂੰਨ ਨੂੰ ਲੈ ਕੇ ਗਤੀਰੋਧ ਬਰਕਰਾਰ ਹੈ।
ਵਕੀਲ ਨੇ ਕੇਂਦਰ ਦੀ ਕੱਢ ਦਿੱਤੀ ਚਿੱਬ , ਮੋਦੀ ਤੋਂ ਕਾਇਰ, ਡਰਪੋਕ ਪ੍ਰਧਾਨ ਮੰਤਰੀ ਨਹੀਂ ਦੇਖਿਆ ਜੋ ਬੱਚੀ ਤੋਂ ਡਰ ਗਿਆ