ਦੇਸ਼ ਦੀ ਪਛਾਣ ‘ਭਾਰਤ’ ਨਾਲ ਹੋਵੇ ਨਾ ਕਿ ‘ਇੰਡੀਆ’ ਨਾਲ ਇਸ ਦਾ ਅਸਰ ਗੂਗਲ ‘ਤੇ ਵੀ ਨਜ਼ਰ ਆਉਣ ਲੱਗਾ ਹੈ। ਗੂਗਲ ਮੈਪ ਦੱਖਣ ਏਸ਼ੀਆ ਵਿਚ ਭਾਰਤ ਨੂੰ ਇਕ ਦੇਸ਼ ਵਜੋਂ ਦਿਖਾਉਣ ਲੱਗਾ ਹੈ ਜਿਵੇਂ ਹੀ ਤੁਸੀਂ ਗੂਗਲ ਮੈਪ ਦੇ ਸਰਚ ਬਾਰ ‘ਚ ਭਾਰਤ ਲੱਭੋਗੇ ਤਾਂ ਗੂਗਲ ‘ਇੰਡੀਆ’ ਤੇ ‘ਭਾਰਤ’ ਦੋਵਾਂ ਨੂੰ ਹੁਣ ‘ਦੱਖਣ ਏਸ਼ੀਆ ਵਿਚ ਦੇਸ਼’ ਵਜੋਂ ਦਿਖਾਉਣ ਲੱਗਾ ਹੈ। ਇਸ ਦੇ ਨਾਲ ਹੀ ਤੁਹਾਨੂੰ ਭਾਰਤ ਦਾ ਰਾਸ਼ਟਰੀ ਝੰਡਾ ਵੀ ਦਿਖਾਈ ਦੇਵੇਗਾ। ਅਜਿਹਾ ਵਿਚ ਹੁਣ ਭਾਰਤ ਨੂੰ ਸਰਚ ਕਰਨਾ ਬੇਹੱਦ ਆਸਾਨ ਹੋ ਗਿਆ ਹੈ।
ਗੂਗਲ ਮੈਪਸ ਦੇ ਹਿੰਦੀ ਤੇ ਅੰਗਰੇਜ਼ੀ ਦੋਵੇਂ ਐਡੀਸ਼ਨ ਵਿਚ ਗੂਗਲ ‘ਭਾਰਤ’ ਲਈ ਰਿਜ਼ਲਟ ਸ਼ੋਅ ਕਰ ਰਿਹਾ ਹੈ। ਅਜਿਹੇ ਵਿਚ ਜਦੋਂ ਕੇਂਦਰ ਦੀ ਮੋਦੀ ਸਰਕਾਰ ਅਧਿਕਾਰਕ ਤੌਰ ‘ਤੇ ਹੌਲੀ-ਹੌਲੀ ‘ਇੰਡੀਆ’ ਦੀ ਬਜਾਏ ‘ਭਾਰਤ’ ਦਾ ਇਸਤੇਮਾਲ ਕਰ ਰਹੀ ਹੈ ਤਾਂ ਗੂਗਲ ਨੇ ਵੀ ਆਪਣੇ ਸਰਚ ਇੰਜਣ ‘ਚ ਇਹ ਬਦਲਾਅ ਕੀਤਾ ਹੈ ਤਾਂ ਕਿ ਭਾਰਤ ਸਰਚ ਕਰਨ ‘ਤੇ ਗੂਗਲ ਤੋਂ ਸਹੀ ਰਿਜ਼ਲਟ ਮਿਲੇ।
ਇਹ ਬਦਲਾਅ ਸਿਰਫ ਗੂਗਲ ਮੈਪ ਵਿਚ ਹੀ ਨਹੀਂ ਸਗੋਂ ਗੂਗਲ ਟਰਾਂਸਲੇਟਰ, ਨਿਊਜ਼ ਵਰਗੇ ਹੋਰ ਉਤਪਾਦਾਂ ਵਿਚ ਵੀ ਯੂਜਰਸ ਨੂੰ ਬਰਾਬਰ ਨਤੀਜੇ ਦੇਣ ਲਈ ‘ਭਾਰਤ’ ਤੇ ਇੰਡੀਆ’ ਦੋਵਾਂ ਦਾ ਇਸਤੇਮਾਲ ਕਰਨ ਦਾ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : BSF ਨੇ ਸਰਹੱਦੀ ਪਿੰਡ ਦਾਓਕੇ ਤੋਂ ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ, ਇਲਾਕੇ ‘ਚ ਚਲਾਈ ਸਰਚ ਮੁਹਿੰਮ
ਹਾਲਾਂਕਿ ਇਸ ‘ਤੇ ਹੁਣ ਤੱਕ Google ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਸਗੋਂ ਇਸ ਦਾ ਤਾ ਯੂਜਰਸ ਨੂੰ ਗੂਗਲ ਵਿਚ ਭਾਰਤ ਟਾਈਪ ਕਰਨ ਦੇ ਬਾਅਦ ਲੱਗਾ ਹੈ। ਦਰਅਸਲ ਇਸ ਦੀ ਸ਼ੁਰੂਆਤ ਉਦੋਂ ਹੋ ਗਈ ਸੀ ਜਦੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਵਿਚ ਰਾਸ਼ਟਰਪਤੀ ਤੇ ਹੋਰ ਮਹਿਮਾਨਾਂ ਨੂੰ ਭੇਜੇ ਸੱਦੇ ਪੱਤਰ ਵਿਚ ਦੇਸ਼ ਦਾ ਨਾਂ ‘ਭਾਰਤ’ ਲਿਖਿਆ ਸੀ।