nandigram election results 2021 live updates: ਬੰਗਾਲ ਚੋਣਾਂ ‘ਚ ਨੰਦੀਗ੍ਰਾਮ ਸਭ ਤੋਂ ਹਾਟ ਸੀਟ ਬਣ ਚੁੱਕੀ ਸੀ।ਟੀਅੇੱਮਸੀ ਅਤੇ ਬੀਜੇਪੀ ਦੇ ਕਈ ਵੱਡੇ ਨੇਤਾ ਇੱਥੇ ਚੋਣ ਪ੍ਰਚਾਰ ਲਈ ਪਹੁੰਚੇ ਸਨ।ਨੰਦੀਗ੍ਰਾਮ ਸੀਟ ਸ਼ੁਭੇਂਦੂ ਅਧਿਕਾਰੀ ਦਾ ਗੜ ਮੰਨਿਆ ਜਾਂਦਾ ਹੈ।ਸ਼ੁਭੇਂਦੂ ਅਧਿਕਾਰੀ ਟੀਅੇੱਮਸੀ ਛੱਡ ਬੀਜੇਪੀ ‘ਚ ਸ਼ਾਮਲ ਹੋ ਗਏ ਸਨ।ਜਿਸ ਤੋਂ ਬਾਅਦ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਸੀਟ ਤੋਂ ਉਨਾਂ੍ਹ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਕੀਤਾ ਸੀ।ਸ਼ੁਰੂਆਤੀ ਰੁਝਾਨਾਂ ‘ਚ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਸ਼ੁਭੇਂਦੂ ਅਧਿਕਾਰੀ ਤੋਂ ਕਰੀਬ ਪੰਜ ਹਜ਼ਾਰ ਵੋਟਾਂ ਤੋਂ ਪਿੱਛੇ ਚੱਲ ਰਹੀ ਹੈ।ਤੁਹਾਨੂੰ ਸਾਫ ਕਰ ਦਿੱਤਾ ਕਿ ਇਹ ਸ਼ੁਰੂਆਤੀ ਰੁਝਾਨ ਹਨ।ਆਖਰੀ ਨਤੀਜੇ ‘ਚ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ।
ਬੰਗਾਲ ਦੀ ਸਭ ਤੋਂ ਚਰਚਿਤ ਸੀਟ ਨੰਦੀਗ੍ਰਾਮ ਤੋਂ ਟੀਐੱਮਸੀ ਨੂੰ ਤਕੜਾ ਝਟਕਾ ਦੇਖਣ ਨੂੰ ਮਿਲ ਸਕਦਾ ਹੈ।ਚੌਥੇ ਰਾਊਂਡ ਦੇ ਬਾਅਦ ਬੀਜੇਪੀ ਦੇ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਕਰੀਬ 4000 ਵੋਟ ਤੋਂ ਅੱਗੇ ਚੱਲ ਰਹੇ ਹਨ।ਮਮਤਾ ਬੈਨਰਜੀ ਇੱਥੇ ਲਗਾਤਾਰ ਪਿਛੜਦੀ ਨਜ਼ਰ ਆ ਰਹੀ ਹੈ।1 ਅਪ੍ਰੈਲ ਨੂੰ ਨੰਦੀਗਰਾਮ ਸੀਟ ‘ਤੇ ਵੋਟਿੰਗ ਹੋਈ ਸੀ। ਇੱਥੇ ਵੋਟਿੰਗ ਦੀ ਪ੍ਰਤੀਸ਼ਤਤਾ ਲਗਭਗ 88 ਪ੍ਰਤੀਸ਼ਤ ਸੀ. ਇਸ ਸੀਟ ਨੂੰ ਜਿੱਤਣ ਲਈ ਮੁਸਲਿਮ ਵੋਟਰਾਂ ਦਾ ਸਮਰਥਨ ਕਰਨਾ ਬਹੁਤ ਜ਼ਰੂਰੀ ਹੈ। ਨੰਦੀਗ੍ਰਾਮ ਸੀਟ ‘ਤੇ ਉਸਦੀ ਜਿੱਤ ਅਤੇ ਹਾਰ ਵਿਚ ਉਸਦੀ ਭੂਮਿਕਾ ਮਹੱਤਵਪੂਰਣ ਹੈ।ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੁਭੇਂਦੁ ਅਧਿਕਾਰ ਇਥੇ ਦੇ ਮੁਸਲਮਾਨ ਭਾਈਚਾਰੇ ਵਿੱਚ ਕਾਫ਼ੀ ਮਸ਼ਹੂਰ ਸਨ।