narendra modi covid-19 vaccine mp: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੋਰੋਨਾ ਟੀਕਾ ਲਗਵਾਇਆ।ਉਸ ਪਿਛੋਂ ਉਪ-ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ ਨੇ ਵੈਕਸੀਨ ਲਈ। ਹੁਣ ਉਨ੍ਹਾਂ ਜੇ ਮੰਤਰੀ ਵੀ ਟੀਕਾ ਲਗਵਾਉਣ ਲਈ ਲਾਈਨ ਲਾਈ ਹੋਏ ਹਨ। ਸੰਸਦ ਦੇ ਸੀਨੀ. ਮੈਬਰਾਂ ’ਚ ਛੇਤੀ ਤੋਂ ਛੇਤੀ ਟੀਕਾ ਲਗਵਾਉਣ ਦੀ ਦੌੜ ਮੱਚ ਗਈ ਹੈ। ਸੰਸਦ ਦਾ ਸੈਸ਼ਨ 8 ਮਾਰਚ ਨੂੰ ਸ਼ੁਰੂ ਹੋਣਾ ਹੈ। ਰਾਜ ਸਭਾ ’ਚ 244 ਸੰਸਦ ਮੈਂਬਰਾਂ ’ਚੋਂ 140 ਅਤੇ ਲੋਕ ਸਭਾ ’ਚ 543 ’ਚੋਂ 217 ਸੰਸਦ ਮੈਂਬਰਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਇਨ੍ਹਾਂ ’ਚੋਂ 6 ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਟੀਕਾ ਲਗਵਾ ਲਿਆ। 366 ਸੰਸਦ ਮੈਂਬਰਾਂ ਨੂੰ ਟੀਕਾ ਲਗਾਇਆ ਜਾਵੇਗਾ। ਇਨ੍ਹਾਂ ਤੋਂ ਇਲਾਵਾ ਲਗਭਗ ਉਹ 100 ਸੰਸਦ ਵੀ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਬੀਮਾਰੀ ਦੀ ਸ਼ਿਕਾਇਤ ਹੈ।
46 ਕੇਂਦਰੀ ਮੰਤਰੀਆਂ, ਜਿਨ੍ਹਾਂ ’ਚ ਰਾਜਮੰਤਰੀ ਅਤੇ ਸੁਤੰਤਰ ਚਾਰਜ ਵਾਲੇ ਮੰਤਰੀ ਸ਼ਾਮਿਲ ਹਨ, ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਮੋਦੀ ਮੰਤਰੀ ਮੰਡਲ ਦੀ ਔਸਤ ਉਮਰ 59.63 ਸਾਲ ਹੈ। 17ਵੀਂ ਲੋਕ ਸਭਾ ਦੀ ਔਸਤ ਉਮਰ 54 ਸਾਲ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਮੰਤਰੀਆਂ, ਜਿਨ੍ਹਾਂ ਨੂੰ ਕੁੱਝ ਬੀਮਾਰੀਆਂ ਦੀ ਵੀ ਸ਼ਿਕਾਇਤ ਹੈ, ਨੇ ਜਾਂ ਤਾਂ ਟੀਕਾ ਲਗਵਾ ਲਿਆ ਹੈ ਜਾਂ ਲਗਵਾਉਣਗੇ ਜਦੋਂ ਕਿ ਪਿਊਸ਼ ਗੋਇਲ ਵਰਗੇ ਮੰਤਰੀਆਂ, ਜਿਨ੍ਹਾਂ ਨੂੰ ਕਿਸੇ ਬੀਮਾਰੀ ਦੀ ਸ਼ਿਕਾਇਤ ਨਹੀਂ ਹੈ, ਵੀ ਟੀਕਾ ਲਗਵਾਉਣਗੇ।
BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ