narendra modi happy world radio day: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪੀਐੱਮ ਮੋਦੀ ਨੇ ਕਿਹਾ ਕਿ ਰੇਡੀਓ ਸਮਾਜਿਕ ਜੁੜਾਵ ਨੂੰ ਗਹਿਰਾ ਕਰਨ ਦਾ ਇੱਕ ਸ਼ਾਨਦਾਰ ਮਾਧਿਅਮ ਹੈ।ਪੀਐੱਮ ਮੋਦੀ ਨੇ ਟਵੀਟ ਕੀਤਾ ਕਿ ਉਨਾਂ ਨੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦਾ ਪਾਜ਼ੇਟਿਵ ਮਹਿਸੂਸ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ, ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁੱਭਕਾਮਨਾਵਾਂ।ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਸ਼ੁੱਭਕਾਮਵਾਨਾਂ।ਰੇਡੀਓ ਨੂੰ ਨਵਾਂ ਵਿਸ਼ਾ ਵਸਤੂ ਅਤੇ ਸੰਗੀਤ ਮੁਹੱਈਆ ਕਰਾਉਣ ਵਾਲੇ ਪ੍ਰਸ਼ੰਸਾ ਦੇ ਪਾਤਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਜੁੜਾਵ ਨੂੰ ਗਹਿਰਾ ਕਰਨ ਦਾ ਇੱਕ ਸ਼ਾਨਦਾਰ ਮਾਧਿਅਮ ਹੈ।ਮੈਂ ‘ਮਨ ਕੀ ਬਾਤ’ ਦੇ ਕਾਰਨ ਰੇਡੀਓ ਦਾ ਪਾਜ਼ੇਟਿਵ ਅਸਰ ਖੁਦ ਮਹਿਸੂਸ ਕੀਤਾ ਹੈ।ਦੁਨੀਆ ਭਰ ‘ਚ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।ਅਸਲ ‘ਚ 14 ਅਕਤੂਬਰ 2014 ਤੋਂ ਆਲ ਇੰਡੀਆ ਰੇਡੀਓ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।ਹਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਮੋਦੀ ਦੇਸ਼ਵਾਸੀਆਂ ਨੂੰ ਤਮਾਮ ਮੁੱਦਿਆਂ ‘ਤੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹਨ।
‘ਆਪ’ ਦੇ ਇੰਚਾਰਜ ਜਰਨੈਲ ਸਿੰਘ ਦੀ ਅਫ਼ਸਰਾਂ ਨੂੰ ਚੇਤਾਵਨੀ, “ਜੇ ਸਹੀ ਕੰਮ ਨਾ ਕੀਤਾ ਤਾਂ…