narendra tomar says optimistic that through talks: ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਗੱਲਬਾਤ ਰਾਹੀਂ ਕਿਸਾਨਾਂ ਦੀ ਚਿੰਤਾ ਦਾ ਹੱਲ ਕੱਢੇ ਜਾਣ ਦੀ ਉਮੀਦ ਜਤਾਈ ਹੈ।ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਲਈ ਪ੍ਰਤੀਬੱਧ ਹੈ।ਅਸੀਂ ਉਨ੍ਹਾਂ ਨਾਲ ਤਿੰਨ ਦੌਰ ਦੀ ਗੱਲਬਾਤ ਕਰ ਚੁੱਕੇ ਹਾਂ।ਆਸ ਹੈ ਕਿ ਗੱਲਬਾਤ ਨਾਲ ਸਮੱਸਿਆ ਦਾ ਹੱਲ ਨਿਕਲ ਜਾਵੇਗਾ।ਵਿਸੇਸ਼ ਗੱਲਬਾਤ ‘ਚ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਨਰਿੰਦਰ ਸਿੰਘ ਤੋਮਰ ਨੇ ਕਿਹਾ, ਇਹ
ਕਾਨੂੰਨ ਦਾ ਕਦੇ ਹਿੱਸਾ ਨਹੀਂ ਰਿਹਾ ਹੈ।ਪੀਐੱਮ ਮੋਦੀ ਚਾਹੁੰਦੇ ਹਨ ਕਿ ਇਹ ਕਿਸਾਨਾਂ ਨੂੰ ਦਿੱਤਾ ਜਾਵੇ।ਉਨ੍ਹਾਂ ਨੂੰ ਲਾਭ ਮਿਲ ਰਿਹਾ ਹੈ।ਯੂਪੀਏ ਦੀ ਤੁਲਨਾ ‘ਚ ਐੱਨਡੀਏ ਸਰਕਾਰ ‘ਚ ਡਬਲ ਖ੍ਰੀਦ ਕੀਤੀ ਗਈ ਹੈ।ਐੱਮਐੱਸਪੀ ਲਈ ਨਿਯਮਿਤ ਯਤਨ ਕੀਤੇ ਜਾ ਰਹੇ ਹਨ, ਮੋਦੀ ਜੀ ਨੇ ਭਰੋਸਿਆ ਦਿਵਾਇਆ ਹੈ ਅਤੇ ਅੱਗੇ ਵੀ ਜਾਰੀ ਰਹੇਗਾ।ਵਿਰੋਧੀ ਪੱਖ ‘ਤੇ ਸਵਾਲ ਕਰਦਿਆਂ ਮੰਤਰੀ ਨੇ ਕਿਹਾ ਕਿ ਸਭ ਕੁਝ ਕਾਨੂੰਨ ਦੇ ਦਾਇਰੇ ‘ਚ ਨਹੀਂ ਲਿਆਇਆ ਜਾ ਸਕਦਾ ਹੈ।ਆਰਐੱਸਐੱਸ ਨਾਲ ਸਬੰਧਿਤ ਸਵਦੇਸ਼ੀ ਜਾਗਰਣ ਮੰਚ ਦੀ ਆਸ਼ੰਕਾ ‘ਤੇ ਨਰਿੰਦਰ ਤੋਮਰ ਨੇ ਕਿਹਾ, ਹਰ ਸੰਗਠਨ ਦਾ ਆਪਣਾ ਨਜ਼ਰੀਆ ਹੁੰਦਾ ਹੈ।ਪਰ ਸਰਕਾਰ ਨੂੰ ਸਹੀ ਦ੍ਰਿਸ਼ਟੀਕੋਣ ਰੱੱਖਣਾ ਹੁੰਦਾ ਹੈ।ਅਸੀਂ ਇਹ ਨਿਸ਼ਚਿਤ ਕੀਤਾ ਕਿ ਖੇਤੀ ਖੇਤਰ ‘ਚ ਪੈਸਾ ਹੋਣਾ ਚਾਹੀਦਾ ਹੈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਬਣਾਉਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ।
3 December ਦੀ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ PC ਕਰਕੇ ਦੱਸੀ ਰਣਨੀਤੀ