Naresh Tikait big statement: 26 ਜਨਵਰੀ ਦੇ ਹੋਈ ਹਿੰਸਾ ਤੋਂ ਬਾਅਦ ਕਿਸਾਨੀ ਅੰਦੋਲਨ ਠੰਡਾ ਪੈਂਦਾ ਦਿਖਾਈ ਦੇ ਰਿਹਾ ਸੀ, ਪਰ ਵੀਰਵਾਰ ਨੂੰ ਗਾਜੀਪੁਰ ਸਰਹੱਦ ‘ਤੇ ਰਾਕੇਸ਼ ਟਿਕੈਤ ਦੇ ਰੋਣ ਤੋਂ ਬਾਅਦ ਮਾਹੌਲ ਫਿਰ ਬਦਲ ਗਿਆ ਹੈ । ਇਸ ਵਿਚਾਲੇ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਮੁਜ਼ੱਫਰਪੁਰ ਵਿੱਚ ਇੱਕ ਮਹਾਂ ਪੰਚਾਇਤ ਦਾ ਐਲਾਨ ਕੀਤਾ ਹੈ । ਦੇਰ ਰਾਤ ਨਰੇਸ਼ ਟਿਕੈਤ ਨੇ ਟਵੀਟ ਕਰ ਕੇ ਕਿ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਬੇਟੇ ਅਤੇ ਮੇਰੇ ਛੋਟੇ ਭਰਾ ਰਾਕੇਸ਼ ਟਿਕੈਤ ਦੇ ਇਹ ਹੰਝੂ ਵਿਅਰਥ ਨਹੀਂ ਜਾਣਗੇ । ਸਵੇਰੇ ਮਹਾਂ ਪੰਚਾਇਤ ਹੋਵੇਗੀ ਅਤੇ ਹੁਣ ਅਸੀਂ ਇਸ ਅੰਦੋਲਨ ਨੂੰ ਇੱਕ ਨਿਰਣਾਇਕ ਸਥਿਤੀ ‘ਤੇ ਲੈ ਜਾਵਾਂਗੇ।
ਇੱਕ ਹੋਰ ਟਵੀਟ ਵਿੱਚ ਨਰੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਦੇ ਪਿੰਡ-ਪਿੰਡ ਤੋਂ ਕਿਸਾਨ ਗਾਜੀਪੁਰ ਵੱਲ ਚਲੇ ਪਏ ਹਨ। ਹੁਣ ਤਿੰਨੋਂ ਕਾਲੇ ਕਾਨੂੰਨਾਂ ਦਾ ਨਿਪਟਾਰਾ ਕਰ ਕੇ ਹੀ ਘਰ ਵਾਪਿਸ ਜਾਵਾਂਗੇ। ਬਾਬਾ ਟਿਕੈਤ ਦਾ ਇੱਕ-ਇੱਕ ਸਿਪਾਹੀ ਦਿੱਲੀ ਕੂਚ ਕਰੇ !
ਪ੍ਰਸ਼ਾਸਨ ਦੇ ਨਿਸ਼ਾਨੇ ‘ਤੇ ਆਏ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ RLD ਦਾ ਸਮਰਥਨ ਮਿਲਿਆ ਹੈ। RLD ਆਗੂ ਅਜੀਤ ਸਿੰਘ ਨੇ ਰਾਕੇਸ਼ ਟਿਕੈਤ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਚਿੰਤਾ ਨਾ ਕਰੋ, ਹਰ ਕੋਈ ਤੁਹਾਡੇ ਨਾਲ ਹੈ। ਅਜੀਤ ਸਿੰਘ ਅਤੇ ਰਾਕੇਸ਼ ਟਿਕੈਤ ਦੀ ਗੱਲਬਾਤ ਦੀ ਜਾਣਕਾਰੀ ਅਜੀਤ ਸਿੰਘ ਬੇਟੇ ਜਯੰਤ ਚੌਧਰੀ ਨੇ ਦਿੱਤੀ । ਉਨ੍ਹਾਂ ਕਿਹਾ ਕਿ ਅਜੀਤ ਸਿੰਘ ਨੇ ਸੰਦੇਸ਼ ਦਿੱਤਾ ਹੈ ਕਿ ਚਿੰਤਾ ਨਾ ਕਰੋ । ਸਾਰਿਆਂ ਨੂੰ ਇੱਕ ਹੋਣਾ ਹੈ ਤੇ ਨਾਲ ਰਹਿਣਾ ਹੈ।
ਦੱਸ ਦੇਈਏ ਕਿ ਗਾਜੀਪੁਰ ਬਾਰਡਰ ‘ਤੇ ਇੱਕ ਵਾਰ ਫਿਰ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ । ਇੱਥੇ ਕਿਸਾਨ ਮੇਰਠ, ਬਡੋਤ, ਬਾਗਪਤ, ਮੁਰਾਦਨਗਰ ਤੋਂ ਕਿਸਾਨ ਪਹੁੰਚ ਰਹੇ ਹਨ। ਰਾਸ਼ਟਰੀ ਜਾਟ ਮਹਾਂਸੰਗ ਵੀ ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚ ਰਹੇ ਹਨ । ਸੰਗਠਨ ਦੇ ਸੂਬਾ ਪ੍ਰਧਾਨ ਰੋਹਿਤ ਜਾਖੜ ਦਾ ਕਹਿਣਾ ਹੈ ਕਿ ਇਹ ਕਿਸਾਨੀ ਸੰਘਰਸ਼ ਹੈ। ਸਵੇਰ ਤੱਕ ਹਜ਼ਾਰਾਂ ਕਿਸਾਨ ਇੱਕ ਵਾਰ ਫਿਰ ਗਾਜੀਪੁਰ ਬਾਰਡਰ ਪਹੁੰਚਣਗੇ ।