national farmers day: ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਵੱਖਰੇ ਸਮੇਂ ‘ਤੇ ਕਿਸਾਨ ਦਿਵਸ ਮਨਾਇਆ ਜਾਂਦਾ ਹੈ।ਭਾਰਤ ‘ਚ 23 ਦਸੰਬਰ ਨੂੰ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਜਨਮ ਦਿਵਸ ਵੀ ਹੁੰਦਾ ਹੈ।ਭਾਰਤ ਦੇ ਕਿਸਾਨਾਂ ਦੀ ਸਥਿਤੀ ਨੂੰ ਸੁਧਾਰਨ ਲਈ ਚਰਨ ਸਿੰਘ ਨੇ ਬਹੁਤ ਸੰਘਰਸ਼ ਕੀਤਾ ਸੀ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਜਨਮਦਿਨ ਨੂੰ ਰਾਸ਼ਟਰੀ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਹੈ।ਰੱਖਿਆ ਮੰਤਰੀ ਨੇ ਟਵੀਟ ਕੀਤਾ।ਸਾਬਕਾ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸਭ ਤੋਂ ਸਨਮਾਨਿਤ ਕਿਸਾਨ ਨੇਤਾਵਾਂ ‘ਚ ਸਤਿਕਾਰਯੋਗ ਚੌਧਰੀ ਚਰਨ ਸਿੰਘ ਜੀ ਨੂੰ ਉਨਾਂ੍ਹ ਦੀ ਜਯੰਤੀ ਮੌਕੇ ਮੈਂ ਨਮਨ ਕਰਦਾ ਹਾਂ।ਚੌਧਰੀ ਸਾਹਿਬ ਨੇ ਸਾਰਾ
ਜੀਵਨ ਕਿਸਾਨਾਂ ਦੀਆਂ ਸਮੱਸਿਆਂਵਾਂ ਨੂੰ ਆਵਾਜ ਦਿੰਦੇ ਰਹੇ ਅਤੇ ਉਨਾਂ ਦੇ ਕਲਿਆਣ ਦੇ ਲਈ ਕੰਮ ਕਰਦੇ ਰਹੇ।ਦੇਸ਼ ਉਨਾਂ੍ਹ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗਾ।ਚੌਧਰੀ ਚਰਨ ਸਿੰਘ ਚਾਹੁੰਦੇ ਸੀ ਕਿ ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧੇ, ਉਨ੍ਹਾਂ ਦੀਆਂ ਫਸਲਾਂ ਦਾ ਲਾਭਕਾਰੀ ਮੁੱਲ ਮਿਲੇ ਅਤੇ ਕਿਸਾਨਾਂ ਦਾ ਮਾਨ ਸਨਮਾਨ ਸੁਰੱਖਿਅਤ ਰਹੇ।ਉਨ੍ਹਾਂ ਨੇ ਅੱਗੇ ਲਿਖਿਆ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਾਂ੍ਹ ਦੀ ਪ੍ਰੇਰਣਾ ਨਾਲ ਹੀ ਕਿਸਾਨਾਂ ਦੇ ਹਿੱਤ ‘ਚ ਅਨੇਕ ਕਦਮ ਉਠਾ ਰਹੇ ਹਨ।ਕਿਸਾਨਾਂ ਦਾ ਉਹ ਕਿਸੇ ਵੀ ਸੂਰਤ ‘ਚ ਨਿਰਾਦਰ ਨਹੀਂ ਹੋਣ ਦੇਣਗੇ।ਅੱਜ ਕਿਸਾਨ ਦਿਵਸ ਮੌਕੇ ਮੈਂ ਦੇਸ਼ ਦੇ ਸਾਰੇ ਅੰਨਦਾਤਿਆਂ ਦਾ ਅਭਿਨੰਦਰ ਕਰਦਾ ਹਾਂ।ਉਨਾਂ੍ਹ ਨੇ ਦੇਸ਼ ਨੂੰ ਭੋਜਨ ਸੁਰੱਖਿਆ ਦਾ ਕਵਚ ਪ੍ਰਦਾਨ ਕੀਤਾ ਹੈ।ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ।ਸਰਕਾਰ ਉਨਾਂ੍ਹ ਨਾਲ ਪੂਰੀ ਸੰਵੇਦਨਸ਼ੀਲ਼ਤਾ ਨਾਲ ਗੱਲਬਾਤ ਕਰ ਰਹੀ ਹੈ।ਮੈ ਆਸ਼ਾ ਕਰਦਾ ਹਾਂ ਕਿ ਉਹ ਜਲਦ ਦੀ ਆਪਣੇ ਅੰਦੋਲਨ ਨੂੰ ਵਾਪਸ ਲੈਣਗੇ।
ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸਟੇਜ ਤੋਂ ਕਿਸਾਨੀ ਸੰਘਰਸ਼ ‘ਚ ਭਰਿਆ ਜੋਸ਼,ਦਿੱਲੀ ਜਿੱਤੇ ਬਿਨ੍ਹਾਂ ਨੀਂ ਮੁੜਦੇ!