ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ਯੂਥ ਕਾਂਗਰਸ ਵੱਲੋਂ ਇਸ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ । ਪੀਐੱਮ ਮੋਦੀ ਦੇ ਜਨਮ ਦਿਨ ਮੌਕੇ ਰਾਸ਼ਟਰੀ ਬੇਰੁਜ਼ਗਾਰ ਦਿਵਸ ਨਾਮ ਦਾ ਹੈਸ਼ਟੈਗ ਟਵਿੱਟਰ ‘ਤੇ ਟਰੈਂਡ ਕਰ ਰਿਹਾ ਹੈ।
ਦਰਅਸਲ, ਇਸ ਵਿੱਚ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਜਾ ਰਿਹਾ ਹੈ ਕਿ ਦੋ ਕਰੋੜ ਨੌਕਰੀਆਂ ਕਿੱਥੇ ਹਨ। ਇਸ ਤਰ੍ਹਾਂ ਦੇ ਸਵਾਲ ਪੁੱਛਣ ਵਾਲਿਆਂ ਵਿੱਚ ਨੌਜਵਾਨਾਂ ਦੇ ਨਾਲ-ਨਾਲ ਕਈ ਰਾਜਨੀਤਿਕ ਦਿਗੱਜ ਤੇ ਰਿਟਾਇਰਡ IAS ਅਧਿਕਾਰੀ ਵੀ ਸ਼ਾਮਿਲ ਹਨ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਿਚਲੇ ਕਲੇਸ਼ ਦਰਮਿਆਨ ਕੈਪਟਨ ਨੇ ਅੱਜ ਬੁਲਾਈ ਕੈਬਨਿਟ ਦੀ ਬੈਠਕ
ਉੱਥੇ ਹੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਵੀ ਪੀਐੱਮ ਮੋਦੀ ‘ਤੇ ਤੰਜ ਕਸਦਿਆਂ ਕਿਹਾ ਕਿ ਦੇਸ਼ ਆਪਣੇ ਪੀਐੱਮ ਨੂੰ ਰਾਸ਼ਟਰੀ ਬੇਰੁਜ਼ਗਾਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦੇ ਰਿਹਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀਆਂ ਫੋਟੋਣਾ ਦੀ ਵਰਤੋਂ ਕਰਦਿਆਂ ਬਹੁਤ ਸਾਰੇ ਮੀਮਸ ਵੀ ਬਣਾਏ ਜਾ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਤੇ ਭਾਜਪਾ ਆਗੂ ਰਹੇ ਕਿਰਤੀ ਆਜ਼ਾਦ ਨੇ ਹੈਸ਼ਟੈਗ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਦੀ ਵਰਤੋਂ ਕਰਦਿਆਂ ਲਿਖਿਆ ਕਿ ਸਾਨੂੰ ਅਜਿਹੇ ਚੰਗੇ ਦਿਨ ਨਹੀਂ ਚਾਹੀਦੇ, ਕ੍ਰਿਪਾ ਕਰਕੇ ਬੁਰੇ ਦਿਨ ਹੀ ਵਾਪਸ ਕਰ ਦਿਓ । ਦੱਸ ਦਈਏ ਕਿ ਪੀਐਮ ਮੋਦੀ ਦੇ ਜਨਮ ਦਿਨ ਮੌਕੇ ਟਵਿੱਟਰ ’ਤੇ ਬੇਰੁਜ਼ਗਾਰੀ ਦਿਵਸ ਦੇ ਨਾਲ-ਨਾਲ ਜੁਮਲਾ ਦਿਵਸ ਵੀ ਟਰੈਂਡ ਕਰ ਰਿਹਾ ਹੈ।
ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?