Navy Warship INS Kora fires: ਭਾਰਤੀ ਨੇਵੀ ਨੇ ਸ਼ੁੱਕਰਵਾਰ ਨੂੰ ਆਪਣੀ ਤਾਕਤ ਵਿੱਚ ਇੱਕ ਨਵੇਂ ਮੁਕਾਮ ਨੂੰ ਜੋੜਿਆ ਹੈ। ਸ਼ੁੱਕਰਵਾਰ ਨੂੰ INS ਕੋਰਾ ਤੋਂ ਐਂਟੀ-ਸ਼ਿਪ ਮਿਜ਼ਾਇਲ (AShM) ਨੂੰ ਦਾਗਿਆ ਗਿਆ । ਇਸ ਦਾ ਟੈਸਟ ਬੰਗਾਲ ਦੀ ਖਾੜੀ ਵਿੱਚ ਕੀਤਾ ਗਿਆ । ਜਾਣਕਾਰੀ ਅਨੁਸਾਰ ਇਸ ਮਿਜ਼ਾਇਲ ਨੇ ਬਿਲਕੁਲ ਸਹੀ ਨਿਸ਼ਾਨਾ ਲਗਾਇਆ ਅਤੇ ਜਿਸ ਜਹਾਜ਼ ‘ਤੇ ਟੈਸਟ ਲਈ ਇਸਨੂੰ ਦਾਗਿਆ ਗਿਆ ਉਸਨੂੰ ਧੂੰਆਂ-ਧੂੰਆਂ ਕਰ ਦਿੱਤਾ । ਭਾਰਤੀ ਨੇਵੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ INS ਕੋਰਾ ਤੋਂ ਦਾਗੀ ਗਈ ਮਿਜ਼ਾਇਲ ਦੀ ਸਭ ਤੋਂ ਉੱਚ ਰੇਂਜ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦਾ ਨਿਸ਼ਾਨਾ ਬਿਲਕੁਲ ਸਹੀ ਲੱਗਿਆ ਹੈ।
ਦੱਸ ਦੇਈਏ ਕਿ ਆਈਐਨਐਸ ਕੋਰਾ ਇੱਕ ਕੋਰਾ ਸ਼੍ਰੇਣੀ ਦਾ ਜੰਗੀ ਜਹਾਜ਼ ਹੈ, ਜਿਸ ਦੀ ਵਰਤੋਂ ਅਜਿਹੀ ਮਿਜ਼ਾਇਲ ਨੂੰ ਲਾਂਚ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ 1998 ਵਿੱਚ ਭਾਰਤੀ ਨੇਵੀ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਸ ਜਹਾਜ਼ ਦਾ ਡਿਜ਼ਾਇਨ ਭਾਰਤੀ ਨੇਵੀ ਦੇ ਪ੍ਰਾਜੈਕਟ 25ਏ ਦੇ ਤਹਿਤ ਕੀਤਾ ਗਿਆ ਸੀ। ਇਸ ਜੰਗੀ ਜਹਾਜ਼ ਵਿੱਚ KH-35 ਐਂਟੀ ਸ਼ਿਪ ਮਿਜ਼ਾਇਲਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਕੋਲ ਤਿੰਨ ਅਜਿਹੇ ਜੰਗੀ ਸਮੁੰਦਰੀ ਜਹਾਜ਼ ਹਨ, ਜਿਨ੍ਹਾਂ ਵਿੱਚ ਆਈ.ਐੱਨ.ਐੱਸ. ਕਿਰਚ, ਆਈ.ਐੱਨ.ਐੱਸ. ਕੁਲਿਸ਼ ਅਤੇ ਆਈ.ਐੱਨ.ਐੱਸ. ਕਰਮੁਕ ਸ਼ਾਮਿਲ ਹਨ।