nawada bjp polling agent died heart attack: ਬਿਹਾਰ ‘ਚ ਪਹਿਲੇ ਪੜਾਅ ਦਾ ਮਤਦਾਨ ਜਾਰੀ ਹੈ।ਵੋਟਿੰਗ ਦੌਰਾਨ ਨਵਾਦਾ ‘ਚ ਇਕ ਪੋਲਿੰਗ ਏਜੰਟ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਹਿਸੂਆ ਵਿਧਾਨ ਸਭਾ ਖੇਤਰ ‘ਚ ਵੋਟਿੰਗ ਡਿਊਟੀ ‘ਤੇ ਲੱਗੇ ਭਾਰਤੀ ਜਨਤਾ ਪਾਰਟੀ ਦੇ ਪੋੋਲਿੰਗ ਏਜੰਟ ਕ੍ਰਿਸ਼ਣ ਕੁਮਾਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਕ੍ਰਿਸ਼ਣ ਕੁਮਾਰ ਹਿਸੂਆ ਵਿਧਾਨ ਸਭਾ ਦੇ ਫੁਲਮਾ ਪਿੰਡ ‘ਚ ਬੂਥ ਨੰਬਰ 258 ‘ਤੇ ਤਾਇਨਾਤ ਸਨ।ਇਸ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕ੍ਰਿਸ਼ਨ ਕੁਮਾਰ ਪੋਲਿੰਗ ਏਜੰਟ ਲਈ ਬੈਠੇ ਸਨ।ਇਸ ਦੌਰਾਨ ਅਚਾਨਕ ਉਨ੍ਹਾਂ ਦੇ ਦਰਦ ਹੋਇਆ ਜਿਸਤੋਂ ਬਾਅਦ ਇਲਾਜ
ਲਈ ਸਦਰ ਹਸਪਤਾਲ ਲਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਦੱਸਣਯੋਗ ਹੈ ਕਿ ਹਰ ਵਿਧਾਨ ਖੇਤਰ ਦੇ ਪੋਲਿੰਗ ਬੂਥ ‘ਤੇ ਵੱਖ-ਵੱਖ ਪਾਰਟੀਆਂ ਦੇ ਏਜੰਟ ਮੌਜੂਦ ਰਹਿੰਦੇ ਹਨ।ਜੋ ਪਾਰਟੀ ਵਲੋਂ ਨਿਰਧਾਰਿਤ ਕੀਤੇ ਜਾਂਦੇ ਹਨ ਅਤੇ ਚੋਣਾਵੀ ਪ੍ਰਕ੍ਰਿਆ ‘ਤੇ ਨਜ਼ਰ ਰੱਖਦੇ ਹਨ।ਬਿਹਾਰ ‘ਚ ਬੁੱਧਵਾਰ ਨੂੰ ਕੁਲ 16 ਜ਼ਿਲਿਆਂ ਦੀ 71 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ।ਸਵੇਰੇ 10 ਵਜੇ ਤੱਕ 7.35 ਫੀਸਦੀ ਮਤਦਾਨ ਹੋ ਚੁੱਕਾ ਹੈ।ਪੋਲਿੰਗ ਬੂਥਾਂ ‘ਤੇ ਸਵੇਰੇ ਹੀ ਮਤਦਾਤਾਵਾਂ ਦੀ ਲੰਬੀਆਂ ਲਾਈਨਾਂ ਲੱਗੀਆਂ ਹਨ।ਕੋਰੋਨਾ ਕਾਲ ‘ਚ ਦੇਸ਼ ‘ਚ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ ਅਤੇ ਅੱਜ ਬਿਹਾਰ ਦੇ ਪਹਿਲੇ ਪੜਾਅ ਲਈ ਵੋਟਾਂ ਹੋ ਰਹੀਆਂ ਹਨ।ਕੁਲ ਸਵਾ ਦੋ ਕਰੋੜ ਮਤਦਾਤਾ ਅੱਜ ਵੋਟਾਂ ਪਾਉਣਗੇ।ਕੋੋਰੋਨਾ ਕਾਰਨ ਕਈ ਪੁਖਤਾ ਇੰਤਜਾਮ ਕੀਤੇ ਗਏ ਹਨ, ਸੈਨੀਟਾਈਜ਼ਰ,ਮਾਸਕ, ਥਰਮਲ ਸਕ੍ਰੀਨਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ।