neighbor lodged fir hit chicken with stone: ਕਿਸੇ ਲਾਚਾਰ ਵਿਅਕਤੀ ਦੀ ਸ਼ਿਕਾਇਤ ਭਾਵੇਂ ਹੀ ਥਾਣੇ ‘ਚ ਦਰਜ ਨਾ ਹੋਵੇ ਪਰ ਮੱਧ ਪ੍ਰਦੇਸ਼ ਦੇ ਖਰਗੌਨ ‘ਚ ਇੱਕ ਮੁਰਗੀ ਨੂੰ ਪੱਥਰ ਮਾਰਨ ਦੇ ਦੋਸ਼ ‘ਚ ਪੁਲਿਸ ਨੇ ਤੁਰੰਤ ਕੇਸ ਦਰਜ ਕਰ ਲਿਆ।ਮਾਮਲਾ ਮਹੇਸ਼ਵਰ ਥਾਣਾ ਖੇਤਰ ਦੇ ਕਾਕਰਿਆ ਪਿੰਡ ਦਾ ਹੈ।ਦਰਅਸਲ ਜ਼ਿਲਾ ਦਫਤਰ ਦੇ ਕਰੀਬ 65 ਕਿਲੋਮੀਟਰ ਦੂਰ ਕਾਕਰਿਆ ‘ਚ ਸੁਨੀਲ ਔਸਾਰੀ ਨਾਮ ਦੇ ਸਖਸ਼ ਦੀ ਮੁਰਗੀ ਦਾਣਾ ਚੁਗਦੇ-ਚੁਗਦੇ ਹੋਏ ਨਾਲ ਦੇ ਹੀ ਮੁਕੇਸ਼ ਦੇ ਖੇਤ ‘ਚ ਚਲੀ ਗਈ।ਮੁਰਗੀ ਨੂੰ ਖੇਤ ਤੋਂ ਭਜਾਉਣ ਲਈ ਮੁਕੇਸ਼ ਨੇ ਉਸ ‘ਤੇ ਪੱਥਰ ਮਾਰਿਆ ਜਿਸ ਨਾਲ ਮੁਰਗੀ ਦਾ ਪੈਰ ਟੁੱਟ ਗਿਆ।ਮੁਰਗੀ 6 ਮਹੀਨਿਆਂ ਦੀ ਹੈ।
ਜਾਣਕਾਰੀ ਮੁਤਾਬਕ ਸੁਨੀਲ ਨੇ ਜਦੋਂ ਇਸ ‘ਤੇ ਮੁਕੇਸ਼ ਤੋਂ ਪੁੱਛਿਆ ਕਿ ਉਸਨੇ ਮੁਰਗੀ ਨੂੰ ਪੱਥਰ ਕਿਉਂ ਮਾਰਿਆ ਤਾਂ ਉਹ ਉਸ ਨੂੰ ਗਾਲਾਂ ਕੱਢਣ ਲੱਗਾ ਅਤੇ ਕਹਿਣਾ ਲੱਗਾ ਤੁਹਾਡੀ ਮੁਰਗੀ ਮੇਰੇ ਖੇਤ ‘ਚ ਨਹੀਂ ਆਉਣੀ ਚਾਹੀਦੀ।ਇਸ ਤੋਂ ਖਫਾ ਹੋ ਕੇ ਸੁਨੀਲ ਔਸਾਰੀ ਜਖਮੀ ਮੁਰਗੀ ਨੂੰ ਲੈ ਕੇ ਥਾਣੇ ਪਹੁੰਚ ਗਿਆ ਅਤੇ ਮੁਕੇਸ਼ ਦੇ ਵਿਰੁੱਧ ਸ਼ਿਕਾਇਤ ਦਰਜ ਕਰਾ ਦਿੱਤੀ।ਮਹੇਸ਼ਵਰ ਥਾਣੇ ‘ਤੇ ਸੁਨੀਲ ਦੀ ਸ਼ਿਕਾਇਤ ‘ਤੇ ਮੁਕੇਸ਼ ਦੇ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
ਇਸ ਤੋਂ ਬਾਅਦ ਮੁਰਗੀ ਦੀ ਜਾਂਚ ਵੀ ਕਰਾਈ ਗਈ।ਡਾ. ਲੋਕੇਂਦਰ ਸਿੰਘ ਨੇ ਮੁਰਗੀ ਦਾ ਮੈਡੀਕਲ ਚੈੱਕਅਪ ਕੀਤਾ।ਡਾਕਟਰ ਨੇ ਦੱਸਿਆ ਕਿ ਪੱਥਰ ਲੱਗਣ ਕਾਰਨ ਮੁਰਗੀ ਦਾ ਖੱਬੇ ਪੈਰ ‘ਚ ਫ੍ਰੈਕਚਰ ਹੋ ਗਿਆ ਹੈ।ਇਸ ਤੋਂ ਬਾਅਦ ਥਾਣਾ ਅਧਿਕਾਰੀ ਪ੍ਰਵੀਣ ਨਿਕੁੰਭ ਨੇ ਕਿਹਾ ਕਿ ਉਹ ਮੁਰਗੀ ਦੇ ਮੈਡੀਕਲ ਰਿਪੋਰਟ ਨੂੰ ਕੋਰਟ ‘ਚ ਪੇਸ਼ ਕਰਨਗੇ।
ਇਸ ਮਾਮਲੇ ਨੂੰ ਲੈ ਕੇ ਖਰਗੌਨ ਦੇ ਐਡੀਸ਼ਨਲ ਐੱਸਪੀ ਡਾਕਟਰ ਨੀਰਜ ਚੌਰਸਿਆ ਨੇ ਕਿਹਾ, ਮਹੇਸ਼ਵਰ ਥਾਣਾ ਅਧੀਨ ਕਾਕਰਿਆ ‘ਚ ਸੁਨੀਲ ਦੀਆਂ ਮੁਰਗੀਆਂ ਮੁਕੇਸ਼ ਦੇ ਖੇਤ ‘ਚ ਚਲੀਆਂ ਗਈਆਂ।ਉਨਾਂ੍ਹ ਨੇ ਕਿਹਾ ਕਿ, ਇਸ ‘ਤੇ ਮੁਕੇਸ਼ ਨੇ ਮੁਰਗੀਆਂ ਨੂੰ ਪੱਥਰ ਮਾਰਿਆ ਜਿਸ ਨਾਲ ਇੱਕ ਮੁਰਗੀ ਦੇ ਪੈਰ ‘ਚ ਫ੍ਰੈਕਚਰ ਹੋ ਗਿਆ।ਇਸ ਨੂੰ ਲੈ ਕੇ ਮਹੇਸ਼ਵਰ ਥਾਣੇ ‘ਚ ਰਿਪੋਰਟ ਦਰਜ ਕਰਾਈ ਗਈ ਹੈ।ਐਡੀਸ਼ਨਲ ਐੱਸਪੀ ਨੇ ਦੱਸਿਆ ਕਿ ਮੁਰਗੀ ਦੀ ਐੱਮਐੱਲਸੀ ਕਰਾਈ ਗਈ ਹੈ ਕਿ ਅਤੇ ਸੰਬੰਧਿਤ ਦੋਸ਼ੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।