ਉਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਪਿਛਲੇ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। 5 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਹੋਰਨਾਂ ਨੂੰ ਕੱਢਿਆ ਜਾ ਰਿਹਾ ਹੈ। ਪਹਿਲਾ ਮਜ਼ਦੂਰ 7.50 ਵਜੇ ਬਾਹਰ ਕੱਢਿਆ ਗਿਆ। NDRF ਤੇ SDRF ਦੀ ਟੀਮ ਦੁਪਹਿਰ ਬਾਅਦ ਸੁਰੰਗ ਦੇ ਅੰਦਰ ਪਹੁੰਚੀ ਤੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਲਿਆਈ। ਸੁਰੰਗ ਤੋਂ ਬਾਹਰ ਆਉਂਦੇ ਹੀ ਐਂਬੂਲੈਂਸ ਜ਼ਰੀਏ ਸਾਰੇ ਮਜ਼ਦੂਰਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਰੈਸਕਿਊ ਟੀਮ ਦਾ ਕਹਿਣਾ ਹੈ ਕਿ 2 ਤੋਂ 3 ਘੰਟੇ ਵਿਚ ਸਾਰੇ ਮਜ਼ਦੂਰ ਬਾਹਰ ਕੱਢ ਲਏ ਜਾਣਗੇ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਾਹਰ ਕੱਢੇ ਗਏ ਮਜ਼ਦੂਰਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨਾਲ ਕੇਂਦਰੀ ਮੰਤਰੀ ਵੀਕੇ ਸਿੰਘ ਵੀ ਸਨ।
ਦੱਸ ਦੇਈਏ ਕਿ ਰੈਸਕਿਊ ਦੇ ਬਾਅਦ ਮਜ਼ਦੂਰਾਂ ਨੂੰ 30-35 ਕਿਲੋਮੀਟਰ ਦੂਰ ਚਿਨਯਾਲੀਸੌੜ ਲਿਆਇਆ ਜਾਵੇਗਾ ਜਿਥੇ 41 ਬੈੱਡ ਦਾ ਸਪੈਸਲ ਹਸਪਤਾਲ ਬਣਾਇਆ ਗਿਆ ਹੈ। ਟਨਲ ਤੋਂ ਚਿਨਯਾਲੀਸੋੜ ਤੱਕ ਦੀ ਸੜਕ ਨੂੰ ਗ੍ਰੀਨ ਕੋਰੀਡੋਰ ਐਲਾਨਿਆ ਗਿਆ ਹੈ ਜਿਸ ਨਾਲ ਰੈਸਕਿਊ ਦੇ ਬਾਅਦ ਮਜ਼ਦੂਰਾਂ ਨੂੰ ਲੈ ਕੇ ਐਂਬੂਲੈਂਸ ਜਦੋਂ ਹਸਪਤਾਲ ਜਾਵੇ ਤਾਂ ਟ੍ਰੈਫਿਕ ਵਿਚ ਨਾ ਫਸੇ। ਇਸ ਤੋਂ ਪਹਿਲਾਂ ਉਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਬਚਾਅ ਕਰਮੀਆਂ ਨੇ ਮਲਵੇ ਦੇ ਅੰਦਰ 60 ਮੀਟਰ ਤੱਕ ਡ੍ਰੀਲਿੰਗ ਦਾ ਕੰਮ ਪੂਰਾ ਕੀਤਾ ਤੇ ਫਿਰ ਬਚਾਅ ਪਾਈਪ ਦੇ ਅਖੀਰਲੇ ਹਿੱਸੇ ਨੂੰ ਡ੍ਰਿਲ ਕਰਕੇ ਬਣਾਏ ਗਏ ਰਸਤੇ ਦੇ ਅੰਦਰੋਂ ਕੱਢਿਆ ਗਿਆ। ਇਸ ਸੁਰੰਗ ਵਿਚ ਪਿਛਲੇ 17 ਦਿਨਾਂ ਤੋਂ 41 ਮਜ਼ਦੂਰ ਅੰਦਰ ਫਸੇ ਹੋਏ ਸਨ।
ਇਹ ਵੀ ਪੜ੍ਹੋ : CP ਸਵਪਨ ਸ਼ਰਮਾ ਨੇ ਜਲੰਧਰ ‘ਚ ਨਾਰਕੋਟਿਕ ਸੈੱਲ ਖਤਮ ਕਰਨ ਦੇ ਦਿੱਤੇ ਹੁਕਮ, ਕਿਹਾ-‘ਜਲਦ ਖੁੱਲ੍ਹੇਗੀ ਕ੍ਰਾਈਮ ਬ੍ਰਾਂਚ’
ਸਿਲਕਿਆਰਾ ਵਿਚ ਰੈਸਕਿਊ ਟੀਮ ਨੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰੈਟ ਹੋਲ ਖਨਨ ਤਕਨੀਕ ਦਾ ਇਸਤੇਮਾਲ ਕੀਤਾ ਤੇ ਉਹ ਕੰਮ ਕਰਕੇ ਦਿਖਾਇਆ ਜੋ ਵੱਡੀਆਂ-ਵੱਡੀਆਂ ਆਧੁਨਿਕ ਮਸ਼ੀਨਾਂ ਵੀ ਨਹੀਂ ਕਰ ਸਕੀਆਂ। ਪਹਿਲਾਂ ਮਜ਼ਦੂਰਾਂ ਨੂੰ ਕੱਢਣ ਲਈ ਆਗਰ ਮਸ਼ੀਨ ਨਾਲ ਡ੍ਰਿਲਿੰਗ ਕੀਤੀ ਜਾ ਰਹੀ ਸੀ ਜੋ ਮਲਬੇ ਵਿਚ ਫਸ ਗਈ ਸੀ। ਇਸ ਦੇ ਬਾਅਦ ਸੋਮਵਾਰ ਨੂੰ ‘ਰੈਟ-ਹੋਲ’ ਖਨਨ ਤਕਨੀਕ ਦਾ ਇਸਤੇਮਾਲ ਕਰਕੇ ਹੱਥ ਨਾਲ ਮਲਬੇ ਨੂੰ ਹਟਾਉਣਾ ਸ਼ੁਰੂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –