new rules implemented delhi maharashtra: ਠੰਡ ਅਤੇ ਪ੍ਰਦੂਸ਼ਣ ਦੇ ਵੱਧਣ ਨਾਲ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ।ਕੋਰੋਨਾ ਨੂੰ ਠੱਲ ਪਾਉਣ ਲਈ ਕਿਤੇ ਧਾਰਾ 144 ਹੈ ਤਾਂ ਕਿਤੇ ਨਾਈਟ ਕਰਫਿਊ ਅਤੇ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ।ਦਿੱਲੀ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ‘ਤੇ 500 ਤੋਂ ਵਧਾ ਕੇ ਜੁਰਮਾਨਾ 2 ਹਜ਼ਾਰ ਕਰ ਦਿੱਤਾ ਗਿਆ ਹੈ।ਇਸਦਾ ਉਦੇਸ਼ ਲੋਕਾਂ ਨੂੰ ਇੱਕ ਥਾਂ ‘ਤੇ ਇਕੱਠਾ ਨਾ ਕਰਕੇ ਕੋਰੋਨਾ ਵਾਇਰਸ ਸੰਕਰਮਣ ਦੇ ਪ੍ਰਸਾਰ ਦੀ ਜਾਂਚ ਕਰਨਾ ਹੈ।ਸੂਬਿਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਖਿਲਾਫ ਉਪਾਅ ਦੇ ਰੂਪ ‘ਚ ਰਾਤ ਦੇ ਕਰਫਿਊ ਜਾਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਹਾਲ ਹੀ ‘ਚ ਰਾਜਧਾਨੀ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਬਹੁਤ ਵੱਡੀ ਗਿਣਤੀ ‘ਚ ਵਾਧਾ ਹੋਇਆ ਹੈ।ਇਸਦੇ ਪ੍ਰਸਾਰ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਜਨਤਕ ਥਾਵਾਂ ‘ਤੇ ਮਾਸਕ ਜਾਂ ਫੇਸ ਕਵਰ ਨਾ ਪਹਿਨਣ ਦੇ ਲਈ ਜ਼ੁਰਮਾਨਾ ਵਧਾ ਦਿੱਤਾ ਹੈ।ਇਸ ਤੋਂ ਪਹਿਲਾਂ ਜੁਰਮਾਨੇ ਦੀ ਰਾਸ਼ੀ 500 ਸੀ।ਇਸ ਤੋਂ ਇਲਾਵਾ ਮਹਾਂਮਾਰੀ ਤੋਂ ਬਚਣ ਲਈ ਵਿਆਹਾਂ ਸਮਾਰੋਹਾਂ ‘ਤੇ ਇਕੱਠ ‘ਤੇ ਰੋਕ ਲਗਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਸਰੀਰਕ ਦੂਰੀ ਦੇ ਨਿਯਮ ਅਤੇ ਕੁਆਰੰਟਾਈਨ ਦੇ ਨਿਯਮ ਦਾ ਨਹੀਂ ਪਾਲਨ ਕਰਨ ਅਤੇ ਸਮਾਜਿਕ ਥਾਵਾਂ ‘ਤੇ ਥੁੱਕਣ ‘ਤੇ ਦੋ ਹਜ਼ਾਰ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ‘ਆਪ’ ਨੇਤਾਵਾਂ ਅਤੇ ਕਾਰਜਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਿਯਮ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਮੁਫਤ ਮਾਸਕ ਵੰਡਣ।ਇਸ ਤੋਂ ਇਲਾਵਾ ਮਹਾਂਰਾਸ਼ਟਰ ‘ਚ 31 ਦਸੰਬਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ।ਗੁਜਰਾਤ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਅੰਕੁਸ਼ ਲਗਾਉਣ ਲਈ ਗੁਜਰਾਤ ਸਰਕਾਰ ਨੇ ਅਹਿਮਦਾਬਾਦ ‘ਚ ਸ਼ੁੱਕਰਵਾਰ, 20 ਨਵੰਬਰ ਤੋਂ 57 ਘੰਟਿਆਂ ਦਾ ਕਰਫਿਊ ਲਗਾਇਆ ਗਿਆ ਹੈ।23 ਨਵੰਬਰ ਤੱਕ ਕਰਫਿਊ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ ਲਾਗੂ ਰਹੇਗਾ।