ngt said right inhabitants clean environment: ਰਾਸ਼ਟਰੀ ਗ੍ਰੀਨ ਟ੍ਰਿਬਊਨਲ ਦਾ ਕਹਿਣਾ ਹੈ ਕਿ ਸਵੱਛ ਵਾਤਾਵਰਨ ਕਿਸੇ ਵੀ ਜਗ੍ਹਾ ਰਹਿਣ ਵਾਲੇ ਲੋਕਾਂ ਦਾ ਅਧਿਕਾਰ ਹੈ।ਇਸ ਨੂੰ ਕਿਸੇ ਵੀ ਸੂਰਤ ‘ਚ ਨਕਾਰਿਆ ਨਹੀਂ ਜਾ ਸਕਦਾ।ਇਸ ਟਿੱਪਣੀ ਦੇ ਨਾਲ ਹੀ ਟ੍ਰਿਬਊਨਲ ਨੇ ਹਰਿਆਣਾ ਦੀ ਇਕ ਉਦਯੋਗਿਕ ਇਕਾਈ ਨੂੰ ਹਵਾ ਪ੍ਰਦੂਸ਼ਣ ਫੈਲਾਉਣ ਲਈ ਜਿੰਮੇਵਾਰ ਮੰਨਦੇ ਹੋਏ ਇਸ ਵਲੋਂ ਦਾਖਲ ਪਟੀਸ਼ਨ ਠੁਕਰਾ ਦਿੱਤੀ ਗਈ ਹੈ।ਐੱਨ.ਜੀ.ਟੀ. ਨੇ ਸੂਬਾ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਇਸ ਯੂਨਿਟ ਨੂੰ
ਬੰਦ ਕਰਨ ਦਾ ਆਦੇਸ਼ ਦਿੱਤਾ ਸੀ।ਜਿਸ ‘ਤੇ ਪੁਨਰਵਿਚਾਰ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ।ਐੱਨਜੀਟੀ ਪ੍ਰਧਾਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਵਿਸ਼ੇਸ ਕਮੇਟੀ ਨੇ ਪਾਇਆ ਹੈ ਕਿ ਉਦਯੋਗਿਕ ਇਕਾਈ ਨੂੰ ਸਵੀਕਾਰ ਸ਼ਰਤਾਂ ਅਤੇ ਹਵਾ ਗੁਣਵੱਤਾ ਦੇ ਮਾਪਦੰਡਾਂ ਦੀ ਅਣਦੇਖੀ ਕਰਦੇ ਹੋਏ ਚਲਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ‘ਚ ਹੁਣ ਰਾਹਤ ਨਜ਼ਰ ਆਉਣ ਲੱਗੀ ਹੈ।ਸ਼ੁੱਕਰਵਾਰ ਨੂੰ ਨੌਂ ਸ਼ਹਿਰਾਂ ‘ਚ ਹਵਾ ਗੁਣਵੱਤਾ ਇੰਡੈਕਸ 300 ਮਾਈਕ੍ਰੋ ਗ੍ਰਾਮ ਮੀ. ਤੋਂ ਵੀ ਵੱਧ ਕੀਤਾ ਗਿਆ।