NIA takes over Ambani terror scare case: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕਾਰ ਵਿੱਚ ਵਿਸਫੋਟਕ ਮਿਲਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਜਾਂਚ ਦੀ ਜ਼ਿੰਮੇਵਾਰੀ NIA ਨੂੰ ਸੌਂਪ ਦਿੱਤੀ । ਮਹਾਰਾਸ਼ਟਰ ਸਰਕਾਰ ਨੇ ਕੇਂਦਰ ਦੇ ਇਸ ਕਦਮ ‘ਤੇ ਸਵਾਲ ਖੜ੍ਹੇ ਕੀਤੇ ਹਨ।
ਇਸ ਸਬੰਧੀ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ NIA ਨੂੰ ਜਾਂਚ ਸੌਂਪਣਾ ਮਹਾਰਾਸ਼ਟਰ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਧਵ ਠਾਕਰੇ ਨੇ ਕਿਹਾ, “ਰਾਜ ਦੇ ਗ੍ਰਹਿ ਮੰਤਰੀ ਵੱਲੋਂ ਇਹ ਕੇਸ ATS ਨੂੰ ਦਿੱਤਾ ਗਿਆ ਹੈ, ਪਰ ਹੁਣ NIA ਨੂੰ ਇਹ ਕੇਸ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਅਮਨ-ਕਾਨੂੰਨ ਦਾ ਸਵਾਲ ਚੁੱਕਦਿਆਂ ਮਹਾਰਾਸ਼ਟਰ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ। ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਲਿਆ ਹੈ, ਉਸ ਨਾਲ ਅਜਿਹਾ ਲੱਗਦਾ ਹੈ ਕਿ ਇਸ ਕੇਸ ਵਿੱਚ ਕੁਝ ਗੜਬੜੀ ਜਰੂਰ ਹੈ।”
ਦੱਸ ਦੇਈਏ ਕਿ ਸਕਾਰਪਿਓ ਮਾਮਲੇ ਵਿੱਚ ਇਸ ਰਾਜਨੀਤਿਕ ਲੜਾਈ ਦੇ ਵਿਚਾਲੇ ATS ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ATS ਨੇ ਦੱਸਿਆ ਕਿ ਕਾਰ ਦਾ ਡਰਾਈਵਰ ਦੁਬਾਰਾ ਉਸ ਜਗ੍ਹਾ ਆਇਆ ਸੀ। ਹਾਲਾਂਕਿ, ਪੀਪੀਈ ਕਿੱਟ ਪਾਈ ਹੋਣ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ।
ਇਹ ਵੀ ਦੇਖੋ: ED ਦੀ ਰੇਡ ਤੋਂ ਬਾਅਦ Sukhpal Khaira ਦਾ ਵੱਡਾ ਬਿਆਨ, “ਮੇਰੇ ਸਿਰ ਕਰੋੜਾਂ ਦਾ ਕਰਜ਼ਾ, ਮੈਂ ਤਾਂ ਆਪ …”