NIA to probe Shaurya Chakra awardee: ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਕਤਲ ਕੇਸ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਕਰੇਗੀ। ਦੱਸ ਦੇਈਏ ਕਿ ਬਲਵਿੰਦਰ ਸਿੰਘ ਨੇ ਬਹਾਦਰੀ ਨਾਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਸੀ। ਪਿਛਲੇ ਸਾਲ ਅਕਤੂਬਰ ਵਿੱਚ ਭਿੱਖੀਵਿੰਡ, ਤਰਨਤਾਰਨ ਵਿੱਚ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਬਲਵਿੰਦਰ ਸਿੰਘ ਸ਼ੌਰਿਆ ਚੱਕਰ ਜੇਤੂ ਸੀ ਅਤੇ ਉਸ ਦੀ ਜ਼ਿੰਦਗੀ ‘ਤੇ ਕਈ ਟੈਲੀਫਿਲਮਾਂ ਵੀ ਬਣੀਆਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ‘ਤੇ 42 ਵਾਰ ਹਮਲਾ ਹੋਇਆ ਸੀ । ਉਨ੍ਹਾਂ ਦੇ ਪਰਿਵਾਰ ਨੇ ਇਸ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਬਲਵਿੰਦਰ ਸਿੰਘ ਕਸਬੇ ਵਿੱਚ ਇੱਕ ਪ੍ਰਾਈਵੇਟ ਸਕੂਲ ਚਲਾਉਂਦੇ ਸੀ। ਉਹ ਕਾਮਰੇਡ ਬਲਵਿੰਦਰ ਵਜੋਂ ਜਾਣੇ ਜਾਂਦੇ ਸੀ।
ਦੱਸ ਦੇਈਏ ਕਿ ਸਤੰਬਰ 1990 ਵਿੱਚ ਪੰਜਵੜ ਨੇ 200 ਅੱਤਵਾਦੀਆਂ ਸਮੇਤ ਬਲਵਿੰਦਰ ਸਿੰਘ ਦੇ ਘਰ ਹਮਲਾ ਕੀਤਾ ਸੀ । ਇਸ ਵਿੱਚ ਰਾਕੇਟ ਲਾਂਚਰਾਂ ਦੀ ਵਰਤੋਂ ਵੀ ਕੀਤੀ ਗਈ ਸੀ। ਬਲਵਿੰਦਰ ਦੇ ਘਰ ਵਿੱਚ ਪੱਕੇ ਬੰਕਰ ਬਣਾਏ ਗਏ ਸਨ। ਅੱਤਵਾਦੀਆਂ ਨੇ ਬਲਵਿੰਦਰ ਦੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ, ਉਸਦੇ ਘਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਵੀ ਰੋਕ ਦਿੱਤਾ ਗਿਆ ਸੀ ਤਾਂ ਜੋ ਪੁਲਿਸ ਅਤੇ ਅਰਧ ਸੈਨਿਕ ਬਲ ਮਦਦ ਲਈ ਨਾ ਆ ਸਕਣ ।