ਸਿੰਘੂ ਬਾਰਡਰ ‘ਤੇ ਇਕ ਮਜ਼ਦੂਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਵਿਚ ਕੱਲ੍ਹ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘ ਨਵੀਨ ਸੰਧੂ ਨੂੰ ਜ਼ਮਾਨਤ ਮਿਲ ਗਈ ਹੈ। ਨਿਹੰਗ ਨਵੀਨ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਉਸ ਖਿਲਾਫ਼ ਮੁਰਗਾ ਮੰਗਣ ਵਾਲਾ ਇਲਜ਼ਾਮ ਸਾਬਤ ਹੋ ਜਾਵੇ ਤਾਂ ਉਹ ਆਪਣਾ ਸਿਰ ਵਢਾ ਦੇਣਗੇ।
ਨਿਹੰਗ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਮਨੋਜ ਪਾਸਵਾਨ ਨੂੰ ਉਸ ਜਗ੍ਹਾ ‘ਤੇ ਖੜ੍ਹ ਕੇ ਬੀੜੀ ਪੀਣ ਤੋਂ ਮਨ੍ਹਾ ਕੀਤਾ ਸੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀ।
ਜਿਸ ਤੋਂ ਬਾਅਦ ਮਨੋਜ ਨੇ ਕਿਹਾ ਕਿ ਉਹ ਉਸ ਨੂੰ ਰੋਕਣ ਵਾਲਾ ਕੌਣ ਹੁੰਦਾ ਹੈ ਤਾਂ ਇਹ ਕਹਿਣ ‘ਤੇ ਨਿਹੰਗ ਸਿੰਘ ਨਵੀਨ ਸੰਧੂ ਨੇ ਕਿਹਾ ਕਿ ਜੇਕਰ ਕੋਈ ਗੁਰੂ ਸਾਹਿਬ ਕੋਲ ਇਸ ਤਰ੍ਹਾਂ ਕਰੇਗਾ ਤਾਂ ਗੁੱਸੇ ਵਿਚ ਆ ਕੇ ਕੋਈ ਵੀ ਕੁਝ ਵੀ ਕਰ ਸਕਦਾ ਹੈ।
ਨਵੀਨ ਸੰਧੂ ਨੇ ਕਿਹਾ ਕਿ ਉਹ 14 ਅ੍ਰਪੈਲ 2021 ਨੂੰ ਨਿਹੰਗ ਸਿੰਘ ਸਜਿਆ ਸੀ ਅਤੇ ਉਸ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ।
ਵੀਡੀਓ ਲਈ ਕਲਿੱਕ ਕਰੋ -: