nikita murder case accused taushif acceped: ਹਰਿਆਣਾ ਦੇ ਬੱਲਭਗੜ ‘ਚ ਨਿਕਿਤਾ ਨਾਮੀ ਲੜਕੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਤੌਸੀਫ ਸਮੇਤ ਦੋਵਾਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਇਸੇ ਦੌਰਾਨ ਪੁਲਸ ਵਲੋਂ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਲਿਆ ਕਰ ਲਿਆ ਹੈ ਅਤੇ ਉਸਨੇ ਇਹ ਵੀ ਦੱਸਿਆ ਕਿ ਉਸਦੀ ਆਖਰੀ ਵਾਰ ਨਿਕਿਤਾ ਨਾਲ ਫੋਨ ‘ਤੇ ਗੱਲਬਾਤ ਕਦੋਂ ਹੋਈ ਸੀ।ਦਰਅਸਲ, ਨਿਕਿਤਾ ਨਾਮੀ ਲੜਕੀ ਦੀ ਦਿਨ ਦਿਹਾੜੇ
ਕਤਲ ਹੋਣ ਨਾਲ ਸੂਬੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰਦਿਆਂ ਸੜਕ ‘ਤੇ ਬੈਠ ਕੇ ਨਾਅਰੇਬਾਜ਼ੀ ਕਰ ਰਿਹਾ ਹੈ।ਪਰਿਵਾਰ ਨੇ ਦਿੱਲੀ-ਮਥੁਰਾ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ।ਹਾਲਾਂਕਿ ਬਾਅਦ ‘ਚ ਪੀਵਤ ਪਰਿਵਾਰ ਵਲੋਂ ਫਰੀਦਾਬਾਦ-ਮਥੁਰਾ ਹਾਈਵੇ ਤੋਂ ਧਰਨਾ ਹਟਾ ਦਿੱਤਾ ਗਿਆ।ਦੱਸਣਯੋਗ ਹੈ ਕਿ ਇਸ ਦੌਰਾਨ ਦੋਸ਼ੀ ਤੌਸੀਫ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।ਉਸਨੇ ਕਿਹਾ ਕਿ ਮੈਂ ਉਸਨੂੰ ਮਾਰ ਦਿੱਤਾ ਹੈ ਕਿਉਂਕਿ ਉਸਦਾ ਕਿਸੇ ਹੋਰ ਨਾਲ ਵਿਆਹ ਹੋਣ ਵਾਲਾ ਸੀ।ਤੌਸੀਫ ਨੇ ਇਹ ਵੀ ਕਬੂਲਿਆ ਹੈ ਕਿ 24 ਅਤੇ 25 ਤਾਰੀਕ ਦੀ ਰਾਤ ਨੂੰ ਦੋਵਾਂ ਨੇ
ਲੰਬੀ ਫੋਨ ‘ਤੇ ਗੱਲਬਾਤ ਵੀ ਕੀਤੀ ਸੀ।ਤੌਸੀਫ ਦਾ ਕਹਿਣਾ ਹੈ ਕਿ ਮੈਂ ਆਪਣੀ ਮੈਡੀਕਲ ਦੀ ਪੜਾਈ ਪੂਰੀ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਜਾਣਕਾਰੀ ਮੁਤਾਬਕ ਉਕਤ ਦੋਸ਼ੀ ਮ੍ਰਿਤਕਾ ਨਿਕਿਤਾ ਨਾਲ 12ਵੀਂ ਜਮਾਤ ‘ਚ ਇਕੱਠੇ ਪੜਦੇ ਸਨ।ਉਹ ਉਸ ‘ਤੇ ਦੋਸਤੀ ਕਰਨ ਲਈ ਦਬਾਅ ਪਾ ਰਿਹਾ ਸੀ।ਦੋਸ਼ੀ ਨੇ ਸਾਲ 2018 ‘ਚ ਵਿਦਿਆਰਥਣ ਨੂੰ ਕਿਡਨੈਪ ਵੀ ਕੀਤਾ ਸੀ।ਪਰ ਬਾਅਦ ‘ਚ ਮਾਮਲਾ ਰਫਾ-ਦਫਾ ਹੋ ਗਿਆ ਸੀ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਨਿਕਿਤਾ ਨੂੰ ਤੰਗ ਕਰ ਰਿਹਾ ਸੀ।ਅਸੀਂ 2018 ‘ਚ ਐੱਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਸੀ।ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਨੇ ਹੱਥ-ਪੈਰ ਜੋੜ ਕੇ ਉਸ ਨੂੰ ਬਚਾਅ ਲਿਆ।