nikita murder case family protest encounter demand: ਹਰਿਆਣਾ ਦੇ ਬੱਲਭਗੜ ‘ਚ ਸ਼ਰੇਆਮ ਵਿਦਿਆਰਥਣ ਦੀ ਹੱਤਿਆ ਮਾਮਲੇ ‘ਤੇ ਬਵਾਲ ਮੱਚਿਆ ਹੋਇਆ ਹੈ।ਪੀੜਤ ਪਰਿਵਾਰ ਸੜਕ ‘ਤੇ ਬੈਠ ਗਿਆ ਹੈ।ਇਸ ਘਿਨੌਣੀ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ 7ਵੇਂ ਆਸਮਾਨ ‘ਤੇ ਹੈ।ਪੁਲਸ ਨੇ ਮੁੱਖ ਦੋਸ਼ੀ ਤੌਫੀਕ ਸਮੇਤ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਧਰਨੇ ‘ਤੇ ਬੈਠਾ ਪੀੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਪਰਿਵਾਰ ਨੇ ਦਿੱਲੀ -ਮਥੁਰਾ ਹਾਈਵੇ ਜਾਮ ਕਰ ਦਿੱਤਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਯੂਪੀ ‘ਚ ਦੋਸ਼ੀਆਂ ਦਾ ਇਨਕਾੳਂੂਟਰ ਹੋ ਸਕਦਾ ਹੈ ਤਾਂ ਹਰਿਆਣਾ ‘ਚ ਕਿਉਂ ਨਹੀਂ ਹੋ ਸਕਦਾ।ਸਾਨੂੰ ਯੂ.ਪੀ ਵਰਗਾ ਹੀ ਨਿਆਂ ਚਾਹੀਦਾ ਹੈ।ਅਸੀਂ ਹਮੇਸ਼ਾਂ ਬੀਜੇਪੀ ਦੇ ਨਾਲ ਖੜੇ ਰਹੇ ਹਾਂ।ਪਰ ਅੱਜ ਸਾਡੇ ਨਾਲ ਕੋਈ ਵੀ ਨਹੀਂ ਹੈ, ਕਿਸੇ ਵੀ ਸਿਆਸੀ ਪਾਰਟੀ ਨੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਨਿਕਿਤਾ ਨੂੰ ਤੰਗ ਕਰ ਰਿਹਾ ਸੀ।ਅਸੀਂ 2018 ‘ਚ ਐੱਫਆਈਆਰ ਦਰਜ ਕਰਵਾਈ ਸੀ।ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ।ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਵਾਲਿਆਂ ਨੇ ਹੱਥ ਪੈਰ ਜੋੜ ਲਏ, ਮਾਫੀ ਮੰਗ ਲਈ ਸੀ ਅਤੇ
ਮਾਮਲਾ ਰਫਾ-ਦਫਾ ਕਰ ਦਿੱਤਾ ਸੀ।ਉਸ ਤੋਂ ਬਾਅਦ ਕੋਈ ਮੁਸ਼ਕਿਲ ਨਹੀਂ ਆਈ ਸੀ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਤੌਫੀਕ ਕੁਝ ਦਿਨਾਂ ਤੋਂ ਲੜਕੀ ‘ਤੇ ਵਿਆਹ ਕਰਾਉਣ ਦਾ ਦਬਾਅ ਬਣਾ ਰਿਹਾ ਸੀ।ਸੋਮਵਾਰ ਸ਼ਾਮ ਨੂੰ ਲੜਕੀ ਪੇਪਰ ਦੇ ਕੇ ਕਾਲਜ ਤੋਂ ਬਾਹਰ ਆਈ,ਉਪਰੰਤ ਦੋਸ਼ੀ ਨੌਜਵਾਨ ਆਇਆ ਅਤੇ ਜ਼ਬਰਦਸਤੀ ਗੱਡੀ ‘ਚ ਬਿਠਾਉਣ ਦਾ ਯਤਨ ਕਰਨ ਲੱਗਾ।ਜਦੋਂ ਇਸ ‘ਚ ਨਾਕਾਮ ਰਿਹਾ ਤਾਂ ਉਸਨੇ ਲੜਕੀ ਨੂੰ ਗੋਲੀ ਮਾਰ ਦਿੱਤੀ।ਫਰੀਦਾਬਾਦ ਪੁਲਸ ਕਮਿਸ਼ਨਰ ਓਪੀ ਸਿੰਘ ਨੇ ਕਿਹਾ ਕਿ ਇਹ ਇੱਕ ਘਿਨੌਣਾ ਅਪਰਾਧ ਹੈ।ਜਿਸ ਲਈ ਐੱਸਆਈਟੀ ਗਠਿਤ ਕੀਤੀ ਗਈ ਹੈ ਅਤੇ ਰਾਜ-ਪੱਧਰੀ ਅਧਿਕਾਰੀ ਇਸਦੀ ਜਾਂਚ ਕਰਨਗੇ।ਉਨਾਂ੍ਹ ਨੇ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣ ਦੀ ਕੋਸ਼ਿਸ ਰਹੇਗੀ।ਨਿਕਿਤਾ ਦਾ ਪਰਿਵਾਰ ਪ੍ਰਦਰਸ਼ਨ ਕਰ ਰਿਹਾ ਹੈ,ਸੜਕਾਂ ‘ਤੇ ਉੱਤਰੇ ਹੋਏ ਹਨ।ਪਰਿਵਾਰ ਪੁਲਸ ‘ਤੇ ਲਾਪਰਵਾਹੀ ਦੇ ਦੋਸ਼ ਲਗਾ ਰਿਹਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਦੋ ਸਾਲ ਦੋਸ਼ੀ ਹਤਿਆਰੇ ਵਿਰੁੱਧ ਮਾਮਲਾ ਦਰਜ ਕਰਾਇਆ ਗਿਆ ਸੀ, ਉਦੋਂ ਪੁਲਸ ਵਲੋਂ ਸਖਤੀ ਨਹੀਂ ਵਰਤੀ ਗਈ।ਇਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਗੈਰਜ਼ਿੰਮੇਦਾਰ ਬਿਆਨ ਸਾਹਮਣੇ ਆਇਆ ਹੈ।ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੁਲਸ ਹਰ ਕਿਸੇ ਨੂੰ ਨਿੱਜੀ ਸੁਰੱਖਿਆ ਨਹੀਂ ਦੇ ਸਕਦੀ।