nikita tomar murder case court verdict: ਅਦਾਲਤ ਨੇ ਅੱਜ ਆਪਣਾ ਫੈਸਲਾ ਦਿੱਲੀ ਨਾਲ ਲੱਗਦੇ ਫਰੀਦਾਬਾਦ ਵਿੱਚ ਨਿਕਿਤਾ ਤੋਮਰ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ ਦਿੱਤਾ ਹੈ। ਇਸ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਜਿਸ ਵਿਚੋਂ ਤੌਸੀਫ ਅਤੇ ਰੇਹਾਨ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ।ਇਨ੍ਹਾਂ ਦੀ ਸਜ਼ਾ ‘ਤੇ ਬਹਿਸ ਸ਼ੁੱਕਰਵਾਰ ਭਾਵ 26 ਮਾਰਚ ਨੂੰ ਹੋਵੇਗੀ।ਦੂਜੇ ਪਾਸੇ ਅਜ਼ਰੁਦੀਨ ਨੂੰ ਬਰੀ ਕਰ ਦਿੱਤਾ ਗਿਆ ਹੈ।ਇਸ ਮਾਮਲੇ ‘ਚ ਤੌਸੀਫ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ।ਜਦੋਂ ਕਿ ਰੇਹਾਨ ਘਟਨਾ ਦੇ ਸਮੇਂ ਉਸ ਨੇ ਨਾਲ ਮੌਜੂਦ ਸੀ।ਅਜ਼ਰੁਦੀਨ ‘ਤੇ ਹਥਿਆਰ ਦੇਣ ਦਾ ਦੋਸ਼ ਸੀ, ਜੋ ਸਾਬਿਤ ਨਹੀਂ ਹੋਇਆ ਹੈ।ਦੱਸਣਯੋਗ ਹੈ ਕਿ
26 ਅਕਤੂਬਰ 2020 ਨੂੰ ਫ੍ਰੀਦਾਬਾਦ ਨੇ ਬੱਲਭਗੜ ‘ਚ ਨਿਕਿਤਾ ਤੋਮਰ ਦੀ ਕਾਲਜ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਮਾਮਲੇ ‘ਚ 55 ਗਵਾਹ ਪੇਸ਼ ਕੀਤੇ ਗਏ ਸਨ।ਜਿਸ ‘ਚ 2 ਬਚਾਅ ਪੱਖ ਦੀ ਤਰਫ ਸਨ।1 ਅਕਤੂਬਰ ਨੂੰ ਇਸ ਮਾਮਲੇ ਦਾ ਟ੍ਰਾਇਲ ਫਾਸਟ ਟ੍ਰੈਕ ਕੋਰਟ ‘ਚ ਸ਼ੁਰੂ ਹੋਇਆ ਸੀ।ਇਸ ਮਾਮਲੇ ‘ਚ ਤਿੰਨ ਚਸ਼ਮਦੀਦ ਗਵਾਹ ਵੀ ਸਨ।ਸੀਸੀਟੀਵੀ ਫੁਟੇਜ਼ ਵੀ ਮੌਜੂਦ ਸੀ।ਪੁਲਸ ਨੇ ਇਸ ਹੱਤਿਆਕਾਂਡ ‘ਚ 55 ਗਵਾਹਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਸੀ।ਸੀਸੀਟੀਵੀ ਫੁਟੇਜ਼ ਨੂੰ ਸਬੂਤ ਦੇ ਤੌਰ ‘ਤੇ ਪੇਸ਼ ਕੀਤਾ ਗਿਆ, ਜਿਸ ‘ਚ ਦੋਸ਼ੀ ਤੌਸੀਫ ਨਿਕਿਤਾ ਨਾਲ ਝਗੜਾ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ, ਉਸ ਤੋਂ ਬਾਅਦ ਗੋਲੀ ਮਾਰਦਾ ਦਿਖਾਈ ਦਿੱਤਾ ਸੀ।ਜਿਸ ਕਾਰ ‘ਚ ਬੈਠ ਕੇ ਤੌਸੀਫ ਅਤੇ ਰੇਹਾਨ ਮੌਕਾ-ਏ-ਵਾਰਦਾਤ ‘ਤੇ ਪਹੁੰਚੇ ਸਨ।ਉਸ ਕਾਰ ‘ਚ ਤੌਸੀਫ ਦਾ ਵਾਲ ਮਿਲਿਆ ਸੀ ਅਤੇ ਰੇਹਾਨ ਦਾ ਕਾਰ ਦੇ ਸ਼ੀਸ਼ੇ ‘ਚ ਫਿੰਗਰਪ੍ਰਿੰਟ ਮਿਲਿਆ ਸੀ।
ਬੰਗਾ ਰੈਲੀ ‘ਚ ਇੱਕਠੇ ਪਹੁੰਚੇ BABBU MAAN, SIPPY GILL, JASS BAJWA, ਨੌਜਵਾਨਾਂ ਨੂੰ ਆਖ ਦਿੱਤੀ ਵੱਡੀ ਗੱਲ