nikita tomar murder case judge transferred: 24 ਮਾਰਚ ਨੂੰ ਤੌਸੀਫ ਅਤੇ ਰੇਹਾਨ ਨੂੰ ਨਿਕਿਤਾ ਕਤਲ ਕੇਸ ‘ਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।ਦੋਵਾਂ ਨੂੰ ਕਤਲ ਤੋਂ 151 ਦਿਨਾਂ ਬਾਅਦ ਸ਼ੁੱਕਰਵਾਰ ਭਾਵ 26 ਮਾਰਚ ਨੂੰ ਸਜ਼ਾ ਸੁਣਾਈ ਜਾਣੀ ਸੀ।ਜੱਜ ਦੇ ਤਬਾਦਲੇ ਤੋਂ ਬਾਅਦ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ ਜਾਂ ਨਹੀਂ।ਦੱਸਣਯੋਗ ਹੈ ਕਿ ਨਿਕਿਤਾ ਤੋਮਰ ਕਤਲ ਕੇਸ ‘ਚ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਫਰੀਦਾਬਾਦ ਤੋਂ ਰੇਵਾੜੀ ਤਬਦੀਲ ਕਰ ਦਿੱਤਾ ਗਿਆ ਹੈ
।ਸਜ਼ਾ ਸੁਣਾਏ ਜਾਣ ਤੋਂ ਸਿਰਫ 18 ਘੰਟੇ ਪਹਿਲਾਂ ਜੱਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ 55 ਗਵਾਹਾਂ ਦੀ ਗਵਾਹੀ ‘ਤੇ ਫੈਸਲਾ ਸੁਣਾਇਆ ਗਿਆ ਹੈ, ਨਿਕਿਤਾ ਤੋਮਰ ਕਤਲ ਕੇਸ ‘ਚ 12 ਮਿੰਟ ‘ਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਸੀ।ਮੁਲਜ਼ਮ ਤੌਸੀਫ, ਰੇਹਾਨ ਅਤੇ ਅਜ਼ਹਰੂਦੀਨ ਨੂੰ ਸ਼ਾਮ ਚਾਰ ਵਜੇ ਫਾਸਟ ਟ੍ਰੈਕ ਅਦਾਲਤ ‘ਚ ਪੇਸ਼ ਕੀਤਾ ਗਿਆ।
ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ