Nirmala Sitharaman arrives at finance ministry: ਕੇਂਦਰ ਸਰਕਾਰ ਅੱਜ ਯਾਨੀ ਕਿ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ । ਜਿਸ ਦੇ ਲਈ ਵਿੱਤ ਮੰਤਰੀ ਮੰਤਰਾਲੇ ਪਹੁੰਚ ਗਏ ਹਨ। ਉਹ ਸਵੇਰੇ 11 ਵਜੇ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗੀ । ਇਹ ਉਨ੍ਹਾਂ ਦਾ ਤੀਜਾ ਬਜਟ ਹੋਵੇਗਾ। ਆਮ ਲੋਕਾਂ ਅਤੇ ਵਪਾਰਕ ਜਗਤ ਦੋਵਾਂ ਨੂੰ ਇਸ ਬਜਟ ਤੋਂ ਉੱਚੀਆਂ ਉਮੀਦਾਂ ਹਨ। ਉਮੀਦ ਦਾ ਕਾਰਨ ਉਨ੍ਹਾਂ ਦਾ ਪਿਛਲੇ ਸਾਲ 18 ਦਸੰਬਰ ਦਾ ਬਿਆਨ ਹੈ। ਉਨ੍ਹਾਂ ਕਿਹਾ ਸੀ ਕਿ ਇਸ ਵਾਰ ਵਰਗਾ ਬਜਟ ਪਿਛਲੇ 100 ਸਾਲਾਂ ਵਿੱਚ ਬਜਟ ਨਹੀਂ ਆਇਆ ਹੋਵੇਗਾ । 29 ਜਨਵਰੀ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਵਿਚ ਇਸ ਦੇ ਲਈ ਕਈ ਸੰਕੇਤ ਦਿੱਤੇ ਗਏ ਹਨ।
ਇਸ ਸਬੰਧੀ ਆਰਥਿਕ ਸਰਵੇਖਣ ਤਿਆਰ ਕਰਨ ਵਾਲੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਨੀਅਮ ਨੇ ਕਿਹਾ ਸੀ, “ਉਹ ਸਮਾਂ ਆ ਗਿਆ ਹੈ ਜਦੋਂ ਸਰਕਾਰ ਨੂੰ ਆਪਣੇ ਖਰਚਿਆਂ ਨੂੰ ਵਧਾਉਣਾ ਚਾਹੀਦਾ ਹੈ ਅਤੇ ਲੋਕਾਂ ‘ਤੇ ਟੈਕਸਾਂ ਦਾ ਭਾਰ ਘੱਟ ਕਰਨਾ ਚਾਹੀਦਾ ਹੈ।” ਹਾਲਾਂਕਿ, ਨਿੱਜੀ ਕੰਪਨੀਆਂ ਖਰਚਿਆਂ ਨੂੰ ਵਧਾਉਣ ਦੀ ਸਥਿਤੀ ਵਿੱਚ ਨਹੀਂ ਹਨ। ਇਸ ਲਈ ਸਰਕਾਰ ਨੂੰ ਖਰਚੇ ਵਧਾਉਣੇ ਪੈਣਗੇ । ਪਰ ਸਰਕਾਰ ਕੋਲ ਖਰਚ ਕਰਨ ਲਈ ਪੈਸੇ ਦੀ ਘਾਟ ਹੈ । ਇਸ ਲਈ ਟੈਕਸ ‘ਤੇ ਰਾਹਤ ਦੀ ਉਮੀਦ ਘੱਟ ਹੈ।
ਦੱਸ ਦੇਈਏ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਬਜਟ ਲੋਕਾਂ ਦੀਆਂ ਉਮੀਦਾਂ ਅਨੁਸਾਰ ਰਹੇਗਾ । ਸਰਕਾਰ ‘ਸਾਰਿਆਂ ਦੇ ਸਾਥ, ਸਾਰਿਆਂ ਦੇ ਵਿਕਾਸ ਅਤੇ ਸਾਰਿਆਂ ਦੇ ਵਿਸ਼ਵਾਸ’ ਦੇ ਮੰਤਰ ‘ਤੇ ਕੰਮ ਕਰ ਰਹੀ ਹੈ । ਬਜਟ ਆਤਮ-ਨਿਰਭਰ ਭਾਰਤ ਪੈਕੇਜ ਨੂੰ ਨਵੀਂ ਦਿਸ਼ਾ ਦੇਵੇਗਾ। ਨਾਲ ਹੀ ਅਸੀਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਅਤੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਦੇ ਯੋਗ ਹੋਵਾਂਗੇ।
ਇਹ ਵੀ ਦੇਖੋ: ਟਿਕੈਤ ਦੀ ਸਾਦਗੀ ਦੇ ਕਾਇਲ ਹੋਏ ਕੰਵਰ ਗਰੇਵਾਲ, ਦੇਖੋ ਕਿਉਂ ਕੀਤਾ ਟਿਕੈਤ ਨੂੰ ਪ੍ਰਣਾਮ…