nitin gadkar and rajnath singh: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਮੌਕੇ ਸੜਕ ਸੁਰੱਖਿਆ ਉਪਾਅ ਦੀ ਵਕਾਲਤ ਕਰਦਿਆਂ ਹੋਏ ਅੱਖਾਂ ਦੀ ਸਹੀ ਢੰਗ ਨਾਲ ਜਾਂਚ ‘ਤੇ ਜ਼ੋਰ ਦਿੱਤਾ।ਇਸ ਦੌਰਾਨ ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਡ੍ਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਪ੍ਰਾਈਵੇਟ ਹਸਪਤਾਲਾਂ ‘ਚ ਕਰਵਾਉਣੀ ਚਾਹੀਦੀ ਹੈ।ਕਿਉਂਕਿ ਸਰਕਾਰੀ ਹਸਪਤਾਲ ਅੱਖਾਂ ਦੀ ਜਾਂਚ ਰਿਪੋਰਟ ਗਲਤ ਦਿੰਦੇ ਹਨ।ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਵਿਗਿਆਨ ਭਵਨ ‘ਚ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।ਇਸ ਦੌਰਾਨ ਪ੍ਰੋਗਰਾਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।ਗਡਕਰੀ ਨੇ ਸੜਕ ਦੁਰਘਟਨਾਵਾ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਕਿ ‘ਡਰਾਈਵਰਾਂ ਦੀਆਂ ਅੱਖਾਂ ਨਿੱਜੀ ਡਾਕਟਰ ਤੋਂ ਚੈੱਕ ਕਰਾਉ।ਸਰਕਾਰੀ ‘ਚ ਤਾਂ ਗਲਤ ਰਿਪੋਰਟ ਦੇ ਦਿੰਦੇ ਹਨ।ਨਿਤਿਨ ਗਡਕਰੀ ਨੇ ਖੁਦ ਦੇ ਨਾਲ ਸੜਕ ਹਾਦਸੇ ਦਾ ਜ਼ਿਕਰ ਕਰਦਿਆਂ ਹੋਏ ਦੱਸਿਆ ਕਿ ਮਹਾਰਾਸ਼ਟਰ ‘ਚ ਨੇਤਾ ਪਾਰਟੀ ‘ਚ ਰਹਿੰਦੇ ਸਮੇਂ ਮੈਂ ਆਪਣੀ ਲਾਲ ਬੱਤੀ ਵਾਲੀ ਕਾਰ ‘ਚ ਸਵਾਰ ਸੀ।ਇਸ ਦੌਰਾਨ ਗਡਕਰੀ ਨੇ ਉਮੀਦ ਜਤਾਈ ਕਿ 2005 ਤੱਕ ਸੜਕ ਦੁਰਘਟਨਾਵਾਂ ਅਤੇ ਇਸਦੇ ਕਾਰਨ ਹੋਣ ਵਾਲੀਆਂ ਮੌਤਾਂ 50 ਫੀਸਦੀ ਤੱਕ ਘੱਟ ਹੋ ਜਾਣਗੀਆਂ ਅਤੇ ਸੜਕ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਦੇਸ਼ ‘ਚ ਹਰ ਦਿਨ ਸੜਕ ਦੁਰਘਟਨਾਵਾਂ ‘ਚ 415 ਲੋਕਾਂ ਦੀ ਮੌਤ ਹੋ ਜਾਂਦੀ ਹੈ।ਉਨਾਂ੍ਹ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਦੇ ਕੰਮ ‘ਚ ਤੇਜੀ ਲਿਆਉਣ ਦੀ ਲੋੜ ਹੈ।ਮੰਤਰੀ ਨੇ ਕਿਹਾ ਕਿ ਪਿਛਲ਼ੇ ਸਾਲ ਕੇਂਦਰ ਨੇ ਸਵੀਡਨ ‘ਚ ਇੱਕ ਸੰਮੇਲਨ ‘ਚ ਭਾਗੀਦਾਰੀ ਕੀਤੀ ਜਿਥੇ 2030 ਤੱਕ ਭਾਰਤ ‘ਚ ਸੜਕ ਦੁਰਘਟਨਾਵਾਂ ‘ਚ ਇੱਕ ਵੀ ਮੌਤ ਨਹੀਂ ਹੋਣ ਦੇਣ ਦਾ ਵਿਚਾਰ ਵਿਅਕਤ ਕੀਤਾ ਗਿਆ।ਮੰਤਰੀ ਨੇ ਕਿਹਾ, ‘ਸਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਦੁਰਘਟਨਾਵਾਂ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 50 ਫੀਸਦੀ ਤੱਕ ਗਿਰਾਵਟ ਲਿਆਉਣਗੇ।ਅੱਜ ਸਾਨੂੰ ਤਾਮਿਲਨਾਡੂ ਦੀ ਸਫਲਤਾ ਦੀ ਕਹਾਣੀ ਦੇਖੀ ਹੈ।ਦੂਜੇ ਪਾਸੇ ਹਾਦਸਿਆਂ ਅਤੇ ਮੌਤ ਦਰ ‘ਚ 23 ਫੀਸਦੀ ਦੀ ਗਿਰਾਵਟ ਆਈ ਹੈ।ਗਡਕਰੀ ਨੇ ਕਿਹਾ ਕਿ ‘ਸਾਨੂੰ 2030 ਤੱਕ ਇੰਤਜ਼ਾਰ ਕਰਨਾ ਹੋਵੇਗਾ।ਉਦੋਂ ਤੱਕ ਸੜਕ ਦੁਰਘਟਨਾਵਾਂ ਦੇ ਕਾਰਨ ਘੱਟ ਤੋਂ ਘੱਟ 6-7 ਲੱਖ ਲੋਕਾਂ ਦੀਆਂ ਮੌਤਾਂ ਹੋ ਜਾਏਗੀ।ਸਾਲ 2005 ਤੋਂ ਪਹਿਲਾਂ ਦੇਸ਼ ਨੂੰ ਹਾਦਸਿਆਂ ਅਤੇ ਮੌਤ ਦੀ ਗਿਣਤੀ ‘ਚ 50 ਫੀਸਦੀ ਦੀ ਗਿਰਾਵਟ ਲਿਆਉਣੀ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਸੜਕ ‘ਤੇ ਦੁਰਘਟਨਾਵਾਂ ਸੰਭਾਵਿਤ ਖੇਤਰ ਦੀ ਪਛਾਣ ਕਰਨ ਅਤੇ ਇਸਦੇ ਹੱਲ ਲਈ 14,000 ਕਰੋੜ ਰੁਪਏ ਖਰਚ ਕਰੇਗੀ।
26 ਨੂੰ ਲੈਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਮੀਟਿੰਗ ਸ਼ੁਰੂ, ਪ੍ਰੇਡ ਦੀ ਪੁਲਿਸ ਨੂੰ ਦੇਣੀ ਪਊ ਸਾਰੀ ਜਾਣਕਾਰੀ !