Nitin Gadkari in Lok Sbha: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਨਿਤਿਨ ਗਡਕਰੀ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਅਗਲੇ ਇੱਕ ਸਾਲ ਵਿੱਚ ਸਾਰੇ ਟੋਲ ਪਲਾਜ਼ਾ ਖ਼ਤਮ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ । ਆਉਣ ਵਾਲੇ ਸਮੇਂ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਲੋਕਾਂ ਨੂੰ ਉੰਨਾ ਹੀ ਟੋਲ ਚੁਕਾਉਣਾ ਪਵੇਗਾ, ਜਿੰਨਾ ਉਹ ਸੜਕ ‘ਤੇ ਚੱਲਣਗੇ। ਦਰਅਸਲ, ਅਮਰੋਹਾ ਤੋਂ ਬਸਪਾ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਗੜ੍ਹ ਮੁਕਤੇਸ਼ਵਰ ਨੇੜੇ ਸੜਕ ‘ਤੇ ਨਗਰ ਨਿਗਮ ਹੱਦ ਵਿੱਚ ਟੋਲ ਪਲਾਜ਼ਾ ਹੋਣ ਮੁੱਦਾ ਚੁੱਕਿਆ ਸੀ। ਇਸ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸੜਕ ਪ੍ਰਾਜੈਕਟਾਂ ਦੇ ਠੇਕਿਆਂ ਵਿੱਚ ਥੋੜ੍ਹੀ ਹੋਰ ਮਲਾਈ ਪਾਉਣ ਲਈ ਅਜਿਹੇ ਕਈ ਟੋਲ ਪਲਾਜ਼ਾ ਜੋ ਸ਼ਹਿਰ ਦੀ ਸਰਹੱਦ ‘ਤੇ ਬਣੇ ਹੋਏ ਹਨ । ਇਹ ਨਿਸ਼ਚਤ ਤੌਰ ‘ਤੇ ਗਲਤ ਅਤੇ ਬੇਇਨਸਾਫੀ ਕਰਨ ਵਾਲੇ ਹਨ।
ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਜੇਕਰ ਟੋਲ ਪਲਾਜ਼ਾ ਨੂੰ ਕੱਢਣ ਜਾਵਾਂਗੇ ਤਾਂ ਸੜਕ ਬਣਾਉਣ ਵਾਲੀ ਕੰਪਨੀ ਮੁਆਵਜ਼ੇ ਦੀ ਮੰਗ ਕਰੇਗੀ । ਪਰ ਸਰਕਾਰ ਨੇ ਅਗਲੇ ਇੱਕ ਸਾਲ ਵਿੱਚ ਦੇਸ਼ ਵਿੱਚ ਸਾਰੇ ਟੋਲ ਖਤਮ ਕਰਨ ਦੀ ਯੋਜਨਾ ਬਣਾਈ ਹੈ । ਕੇਂਦਰੀ ਮੰਤਰੀ ਨੇ ਕਿਹਾ ਕਿ ਟੋਲ ਖ਼ਤਮ ਕਰਨ ਦਾ ਮਤਲਬ ਹੈ ਟੋਲ ਪਲਾਜ਼ਾ ਖ਼ਤਮ ਕਰਨਾ। ਹੁਣ ਸਰਕਾਰ ਅਜਿਹੀ ਟੈਕਨੋਲੋਜੀ ‘ਤੇ ਕੰਮ ਕਰ ਰਹੀ ਹੈ ਜਿਸ ਵਿੱਚ ਤੁਸੀ ਜਦੋ ਹਾਈਵੇ ‘ਤੇ ਚੜੋਗੇ, ਉੱਥੇ GPS ਦੀ ਮਦਦ ਨਾਲ ਕੈਮਰਾ ਤੁਹਾਡੀ ਫੋਟੋ ਲੈ ਲਵੇਗਾ ਤੇ ਜਿੱਥੇ ਤੁਸੀ ਹਾਈਵੇ ਤੋਂ ਉਤਰੋਗੇ ਉਥੋਂ ਦੀ ਫੋਟੋ ਲਵੇਗਾ। ਜਿਸ ਕਾਰਨ ਤੁਹਾਨੂੰ ਉੰਨੀ ਹੀ ਦੂਰੀ ਦਾ ਟੋਲ ਚੁਕਾਉਣਾ ਪਵੇਗਾ।
ਗੌਰਤਲਬ ਹੈ ਕਿ ਟੋਲ ਪਲਾਜ਼ਿਆਂ ਕਾਰਨ ਲਗਾਤਾਰ ਲੱਗਣ ਵਾਲੇ ਜਾਮ ਤੇ ਯਾਤਰੀਆਂ ਨੂੰ ਹੋਣ ਵਾਲਿਆਂ ਪਰੇਸ਼ਾਨੀਆਂ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਚੁੱਕਿਆ ਜਾ ਰਿਹਾ ਹੈ। ਫਿਲਹਾਲ ਕੇਂਦਰ ਸਰਕਾਰ ਨੇ ਸਾਰੇ ਰਾਸ਼ਟਰੀ ਰਾਜਮਾਰਗਾਂ ‘ਤੇ ਫਾਸਟੈਗ ਦੀ ਸਹੂਲਤ ਲਾਗੂ ਕੀਤੀ ਹੈ, ਤਾਂ ਜੋ ਵਾਹਨ ਆਪਣੇ-ਆਪ ਬਿਨ੍ਹਾਂ ਲਾਈਨ ਦੇ ਟੋਲ ਪਲਾਜ਼ਾ ‘ਤੇ ਟੋਲ ਭਰ ਸਕਣ।