ਕੇਂਦਰੀ ਮੰਤਰੀ ਮੰਡਲ ਨੇ ਸੀਬੀਡੀਟੀ ਚੇਅਰਮੈਨ ਦੇ ਅਹੁਦੇ ‘ਤੇ ਨਿਤਿਨ ਗੁਪਤਾ ਨੂੰ ਫਿਰ ਤੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਨਿਤਿਨ ਗੁਪਤਾ 30 ਜੂਨ 2024 ਤੱਕ ਸੀਬੀਡੀਟੀ ਚੇਅਰਮੈਨ ਦੇ ਅਹੁਦੇ ‘ਤੇ ਬਣੇ ਰਹਿਣਗੇ।
ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤ ਸੰਮਤੀ ਨੇ ਨਿਤਿਨ ਗੁਪਤਾ ਨੂੰ ਸੀਬੀਡੀਟੀ ਚੇਅਰਮੈਨ ਦੇ ਅਹੁਦੇ ‘ਤੇ ਫਿਰ ਤੋਂ ਨਿਯੁਕਤ ਕਰਨ ਦੀ ਮਨ਼ੂਰੀ ਦੇ ਦਿੱਤੀ ਹੈ।ਉਨ੍ਹਾਂ ਨੂੰ ਕਾਂਟ੍ਰੈਕਟ ਦੇ ਆਧਾਰ ‘ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ 1 ਅਕਤੂਬਰ 2023 ਤੋਂ 30 ਜੂਨ 2024 ਤੱਕ ਜਾਂ ਅਗਲੇ ਹੁਕਮਾਂ ਤੱਕ ਲਈ ਹੋਵੇਗੀ।
ਇਹ ਵੀ ਪੜ੍ਹੋ : ADGP ਕਾਨੂੰਨ ਅਧਿਕਾਰੀ ਮਿੱਤਲ ਨੂੰ ਚਾਰ ਸਾਲ ਦੀ ਸਜ਼ਾ, ਰਿਸ਼ਵਤ ਲੈਂਦਿਆਂ CBI ਨੇ ਕੀਤਾ ਸੀ ਗ੍ਰਿਫਤਾਰ
ਨਿਤਿਨ ਗੁਪਤਾ ਨੂੰ ਸੀਬੀਡੀਟੀ ਚੇਅਰਮੈਨ ਦੇ ਅਹੁਦੇ ‘ਤੇ ਫਿਰ ਤੋਂ ਨਿਯੁਕਤ ਕਰਨ ਲਈ ਰਿਕਰੂਟਮੈਂਟ ਰੂਲਸ ਵਿਚ ਢਿੱਲ ਦਿੱਤੀ ਗਈ ਹੈ। ਨਿਤਿਨ ਗੁਪਤਾ ਨੂੰ ਸਾਧਾਰਨ ਨਿਯਮਾਂ ਤੇ ਲਾਗੂ ਸ਼ਰਤਾਂ ਦੇ ਆਧਾਰ ‘ਤੇ ਫਿਰ ਤੋਂ ਕੇਂਦਰੀ ਮੁਲਾਜ਼ਮ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਮਨਜ਼ੂਰੀ ਮਿਲਣ ਦਾ ਮਤਲਬ ਹੋਇਆ ਕਿ ਅਗਲੇ ਸਾਲ ਜੂਨ ਤੱਕ ਨਿਤਿਨ ਗੁਪਤਾ ਹੀ ਕੇਂਦੀਰ ਪ੍ਰਤੱਖ ਟੈਕਸ ਬੋਰਡ ਯਾਨੀ ਸੀਬੀਡੀਟੀ ਦੇ ਚੇਅਰਮੈਨ ਬਣੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: