ਸ਼ਰਾਬ ‘ਤੇ ਪਾਬੰਦੀ ਲਗਾਉਣ ਵਾਲੇ ਬਿਹਾਰ ਦੇ ਸਾਰਣ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 39 ਲੋਕਾਂ ਦੀ ਮੌਤ ਹੋ ਗਈ ਹੈ। ਵਿਰੋਧੀ ਧਿਰ ਭਾਜਪਾ ਇਸ ਮੁੱਦੇ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲਗਾਤਾਰ ਘੇਰ ਰਹੀ ਹੈ। ਇਸ ਵਿਚਾਲੇ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਨਕਲੀ ਸ਼ਰਾਬ ਪੀਏਗਾ ਉਹ ਤਾਂ ਮਰੇਗਾ ਹੀ, ਲੋਕਾਂ ਨੂੰ ਖੁਦ ਸਾਵਧਾਨ ਰਹਿਣਾ ਹੋਵੇਗਾ।
ਨਿਤੀਸ਼ ਨੇ ਕਿਹਾ ਕਿ ਕੁਝ ਲੋਕਾਂ ਨਾਲ ਕੀ ਕੀਤਾ ਜਾ ਸਕਦਾ ਹੈ। ਕੁਝ ਲੋਕ ਗਲਤੀਆਂ ਕਰਦੇ ਹੀ ਹਨ। ਜਿਹੜਾ ਸ਼ਰਾਬ ਪੀਏਗਾ ਉਹ ਤਾਂ ਮਰੇਗਾ ਹੀ । ਨਿਤੀਸ਼ ਕੁਮਾਰ ਨੇ ਕਿਹਾ, ਕਿ ਜਦੋਂ ਬਿਹਾਰ ਵਿੱਚ ਸ਼ਰਾਬ ‘ਤੇ ਪਾਬੰਦੀ ਨਹੀਂ ਸੀ, ਉਦੋਂ ਵੀ ਲੋਕ ਨਕਲੀ ਸ਼ਰਾਬ ਪੀ ਕੇ ਮਰ ਜਾਂਦੇ ਸੀ । ਇੱਥੇ ਤੱਕ ਕਿ ਦੂਜੇ ਰਾਜਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਬਿਹਾਰ ਵਿੱਚ ਸ਼ਰਾਬ ‘ਤੇ ਪਾਬੰਦੀ ਹੈ, ਤਾਂ ਕੁਝ ਨਾ ਕੁਝ ਤਾਂ ਨਕਲੀ ਵਿਕੇਗਾ, ਇਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋ ਗਈ। ਨਿਤੀਸ਼ ਕੁਮਾਰ ਨੇ ਕਿਹਾ ਕਿ ਸ਼ਰਾਬ ਇੱਕ ਬੁਰੀ ਆਦਤ ਹੈ। ਇਸ ਨੂੰ ਪੀਣਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ: CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ
ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਲੋ ਮੈਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਗਰੀਬਾਂ ਨੂੰ ਨਾ ਫੜੋ ਜੋ ਲੋਕ ਇਸਦਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਫੜ੍ਹੇ। ਸ਼ਰਾਬ ਪਾਬੰਦੀ ਕਾਨੂੰਨ ਦਾ ਕਈ ਲੋਕਾਂ ਨੂੰ ਫਾਇਦਾ ਹੋਇਆ ਹੈ, ਕਈ ਲੋਕਾਂ ਨੇ ਸ਼ਰਾਬ ਛੱਡ ਦਿੱਤੀ ਹੈ। ਨਿਤੀਸ਼ ਨੇ ਅਪੀਲ ਕੀਤੀ ਕਿ ਕੋਈ ਵੀ ਸ਼ਰਾਬ ਦਾ ਕਾਰੋਬਾਰ ਨਾ ਕਰੇ, ਕੋਈ ਹੋਰ ਕਾਰੋਬਾਰ ਕਰੇ, ਲੋੜ ਪੈਣ ‘ਤੇ ਸਰਕਾਰ ਹੋਰ ਕਾਰੋਬਾਰ ਲਈ 1 ਲੱਖ ਰੁਪਏ ਤੱਕ ਦੇਣ ਲਈ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -: