nitish kumar rally protest stone stage madhubani tstb: ਬਿਹਾਰ ਵਿਧਾਨ ਸਭਾ ਚੋਣਾਂ ‘ਚ ਤੀਜੇ ਪੜਾਅ ਲਈ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ।ਮੰਗਲਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਮਧੂਬਨੀ ਦੇ ਹਰਲਾਖੀ ਵਿਧਾਨ ਸਭਾ ਖੇਤਰ ‘ਚ ਪਹੁੰਚੇ, ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।ਜਦੋਂ ਨਿਤੀਸ਼ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ, ਉਸ ਸਮੇਂ ਜਨਤਾ ਉਨ੍ਹਾਂ ‘ਤੇ ਪਿਆਜ਼ ਅਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਪੱਥਰ ਸੁੱਟਣ ਵਾਲੇ ਲੋਕ ਨਾਅਰੇਬਾਜ਼ੀ ਵੀ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਸ਼ਰਾਨ ਖੁੱਲੇਆਮ ਵਿਕ ਰਹੀ ਹੈ।ਤਸਕਰੀ ਹੋ ਰਹੀ ਹੈ।ਪਰ ਤੁਸੀਂ ਕੁਝ ਵੀ ਨਹੀਂ ਕਰ ਸਕੇ।ਇਸ ਦੌਰਾਨ ਨਿਤੀਸ਼ ਕੁਮਾਰ ਦੇ ਸੁਰੱਖਿਆ
ਗਾਰਡ ਨੇ ਉਸ ਸ਼ਖਸ ਨੂੰ ਰੋਕਣ ਦਾ ਯਤਨ ਕੀਤਾ।ਪਰ ਨਿਤੀਸ਼ ਕੁਮਾਰ ਇਹ ਕਹਿੰਦੇ ਸੁਣ ਰਹੇ ਹਨ ਕਿ ਮਾਰੋ ਜਿੰਨਾ ਮਾਰਨਾ ਹੈ ਮਾਰੋ।ਇੰਨਾ ਕਹਿੰਦਿਆਂ ਨਿਤੀਸ਼ ਕੁਮਾਰ ਨੇ ਆਪਣੇ ਸੰਬੋਧਨ ਨੂੰ ਅੱਗੇ ਵਧਾਉਂਦਿਆਂ ਨਿਤੀਸ਼ ਨੇ ਕਿਹਾ ਕਿ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਸਰਕਾਰ ਆਉਣ ਤੋਂ ਬਾਅਦ ਰੁਜਗਾਰ ਮੌਕੇ ਪੈਦੇ ਹੋਣਗੇ ਤੇ ਕਿਸੇ ਵੀ ਬਾਹਰ ਨਹੀਂ ਜਾਣਾ ਪਵੇਗਾ।ਜੋ ਅੱਜ ਸਰਕਾਰੀ ਨੌਕਰੀ ਦੀ ਗੱਲ ਕਰ ਰਹੇ ਹਨ, ਜਦੋਂ ਉਹ ਸੱਤਾ ‘ਚ ਸਨ ਤਾਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤਾਂ ਉਹ ਉਦੋਂ ਕਾਫੀ ਸਮਾਂ ਬਿਹਾਰ-ਝਾਰਖੰਡ ਇੱਕ ਹੀ ਸੀ।ਦੱਸਣਯੋਗ ਹੈ ਕਿ ਇਸ ਵਾਰ ਚੋਣ ਪ੍ਰਚਾਰ ਦੌਰਾਨ ਨਿਤੀਸ਼ ਕੁਮਾਰ ਨੇ ਕਈ ਵਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਕਈ ਰੈਲੀਆਂ ‘ਚ ਨਿਤੀਸ਼ ਕੁਮਾਰ ਦੇ ਸਾਹਮਣੇ ਹੀ ਉਨ੍ਹਾਂ ਦੇ ਵਿਰੁੱਧ ਨਾਅਰੇਬਾਜੀ ਕੀਤੀ ਗਈ ਹੈ।ਜਦੋਂ ਕਿ ਖੁਦ ਨਿਤੀਸ਼ ਨੇ ਵੀ ਨਾਅਰੇਬਾਜੀ ਕਰਨ ਵਾਲੇ ਲੋਕਾਂ ਨੂੰ ਟੋਕਿਆ ਹੈ।ਮੁਜ਼ੱਫਰਪੁਰ ਦੀ ਰੈਲੀ ‘ਚ ਵੀ ਨਿਤੀਸ਼ ਦੇ ਸਾਹਮਣੇ ਕੁਝ ਲੋਕਾਂ ਨੇ ਲਾਲੂ ਯਾਦਵ ਜਿੰਦਾਬਾਦ ਦੇ ਨਾਅਰੇ ਲਾਏ ਹਨ।ਉਦੋਂ ਸਟੇਜ ‘ਤੇ ਨਿਤੀਸ਼ ਨੂੰ ਕਾਲਾ ਝੰਡਾ ਦਿਖਾਇਆ ਗਿਆ ਸੀ।ਮਹੱਤਵਪੂਰਨ ਹੈ ਕਿ ਅੱਜ ਹੀ ਦੂਜੇ ਪੜਾਅ ਲਈ 17 ਜਿਲਿਆਂ ਦੀ ਕੁਲ 94 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਿਹਾ ਹੈ।ਸੀਐਮ ਨਿਤੀਸ਼ ਕੁਮਾਰ ਨੇ ਵੀ ਮੰਗਲਵਾਰ ਪਟਨਾ ‘ਚ ਵੋਟ ਪਾਈ।