ਹਰਿਆਣਾ ਵਿਧਾਨ ਸਭਾ ‘ਚ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਮਤਾ ਡਿੱਗ ਗਿਆ। ਮਤੇ ਦੇ ਪੱਖ ‘ਚ ਵਿਰੋਧੀ ਧਿਰ ਦੇ 32 ਵਿਧਾਇਕ ਆਪਣੀਆਂ ਸੀਟਾਂ ਤੇ ਖੜ੍ਹੇ ਜਦੋਂਕਿ ਬੇਭਰੋਸਗੀ ਮਤੇ ਦੇ ਵਿਰੁੱਧ ਸੱਤਾ ਧਿਰ ਦੇ 55 ਵਿਧਾਇਕਾਂ ਨੇ ਆਪਣੀਆਂ ਸੀਟਾਂ ਤੇ ਖੜ੍ਹੇ ਹੋ ਕੇ ਆਪਣੀਆਂ ਵੋਟਾਂ ਪਾਈਆਂ। ਸਪੀਕਰ ਗਿਆਨ ਚੰਦ ਗੁਪਤਾ ਨੇ ਵੋਟਿੰਗ ‘ਚ ਭਾਗ ਨਹੀਂ ਲਿਆ। ਦੱਸਣਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ‘ਚ 2 ਸੀਟਾਂ ਖ਼ਾਲੀ ਹਨ।