ਹਿਮਾਚਲ ਪ੍ਰਦੇਸ਼ ਅੱਜ ਤੋਂ ਅਨਲੌਕ ਵੱਲ ਵੱਧ ਗਿਆ ਹੈ। ਹਿਮਾਚਲ ਪ੍ਰਦੇਸ਼ ਕੈਬਿਨੇਟ ਦੀ ਬੈਠਕ ਮੰਗਲਵਾਰ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ । ਜਿਸ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਗਈਆਂ ਹਨ ।
1 ਜੁਲਾਈ ਤੋਂ 50 ਪ੍ਰਤੀਸ਼ਤ ਸਮਰੱਥਾ ਨਾਲ ਵੋਲਵੋ ਸਮੇਤ ਅੰਤਰਰਾਜੀ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 1 ਜੁਲਾਈ ਤੋਂ ਈ-ਪਾਸ ਬੰਦ ਕਰ ਦਿੱਤਾ ਜਾਵੇਗਾ । ਇਸ ਨਾਲ ਸੈਲਾਨੀ ਅਸਾਨੀ ਨਾਲ ਹਿਮਾਚਲ ਆ ਸਕਣਗੇ।
ਇਹ ਵੀ ਪੜ੍ਹੋ: ਦੇਸ਼ ‘ਚ Delta-Plus variant ਬਣ ਸਕਦਾ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ
ਇਸ ਅਨਲੌਕ ਦੀ ਪ੍ਰਕਿਰਿਆ ਵਿੱਚ ਰਾਜ ਵਿੱਚ ਅੱਜ ਤੋਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿਣਗੀਆਂ । ਇਸ ਕਾਰਨ ਲੋਕਾਂ ਸਮੇਤ ਸੈਰ-ਸਪਾਟਾ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ । ਰੈਸਟੋਰੈਂਟ ਵੀ ਰਾਤ 10 ਵਜੇ ਤੱਕ ਖੁਲ੍ਹੇ ਰਹਿਣਗੇ। ਸਰਕਾਰ ਦੇ ਇਸ ਫੈਸਲੇ ਨਾਲ ਸੈਰ ਸਪਾਟਾ ਕਾਰੋਬਾਰ ਹੋਰ ਵਧੇਗਾ, ਜਦਕਿ ਸੈਲਾਨੀਆਂ ਨੂੰ ਵੀ ਸਹੂਲਤ ਮਿਲੇਗੀ । ਇਸ ਤੋਂ ਇਲਾਵਾ ਸਰਕਾਰ ਨੇ 1 ਜੁਲਾਈ ਤੋਂ ਮੰਦਰ ਖੋਲ੍ਹਣ ਦਾ ਫੈਸਲਾ ਵੀ ਕੀਤਾ ਹੈ ।
ਇਸ ਤੋਂ ਇਲਾਵਾ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਹੁਣ ਖੁੱਲ੍ਹੇ ਸਥਾਨਾਂ ਵਿੱਚ 100 ਲੋਕ ਸ਼ਾਮਿਲ ਹੋ ਸਕਣਗੇ। ਉੱਥੇ ਹੀ ਹਾਲ ਜਾਂ ਬੰਦ ਸਥਾਨਾਂ ਵਿੱਚ ਸਿਰਫ 50 ਲੋਕ ਹੀ ਸ਼ਾਮਿਲ ਹੋ ਸਕਣਗੇ। ਕੈਬਿਨੇਟ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲੀਆਂ ਰਹਿਣਗੀਆਂ, ਜਦੋਂਕਿ ਰੈਸਟੋਰੈਂਟ ਨੂੰ ਰਾਤ 10 ਵਜੇ ਤੱਕ ਖੁੱਲ੍ਹਣ ਦਿੱਤਾ ਜਾਵੇਗਾ । ਇਸਦੇ ਨਾਲ ਹੀ ਰਾਜ ਵਿੱਚ ਦਾਖਲ ਹੋਣ ਲਈ ਈ-ਕੋਵਿਡ ਪਾਸ ਦੀ ਜਰੂਰਤ ਨੂੰ ਖਤਮ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।