ਰਸਾਇਣ ਵਿਗਿਆਨ ਦੇ ਖੇਤਰ ਵਿਚ 2023 ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਇਹ ਸਨਮਾਨ ਸੰਯੁਕਤ ਤੌਰ ਤੋਂ ਮੈਸਾਚੁਸਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮੌਂਗੀ ਜੀ. ਬਾਵੇਂਡੀ, ਕੋਲੰਬੀਆ ਯੂਨੀਵਰਸਿਟੀ ਤੋਂਲੁਈਸ ਈ. ਬਰੂਸ ਤੇ ਨੈਨੋਕ੍ਰਿਸਟਲ ਟੈਕਨਾਲੋਜੀ ਵਿਚ ਕੰਮ ਕਰਨ ਵਾਲੇ ਅਲੈਕਸੀਆਈ. ਐਕਿਮੋਵ ਨੂੰ ਦਿੱਤਾ ਗਿਆ ਹੈ। ਇਹ ਪੁਰਸਕਾਰ ਕੁਆਂਟਮ ਬਿੰਦੀਆਂ ਦੀ ਖੋਜ ਅਤੇ ਸੰਸਲੇਸ਼ਣ ਲਈ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਅੱਜ ਇਸ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਫਿਜੀਓਲਾਜੀ ਜਾਂ ਮੈਡੀਸਨ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਇਸਸਾਲ ਕੈਟਾਲਿਨ ਕਾਰਿਕੋ ਤੇ ਡਰੂ ਵੀਸਮੈਨ ਨੂੰ ਚਕਿਤਸਾ ਦਾ ਨੋਬਲ ਦਿੱਤਾ ਗਿਆ। ਇਨ੍ਹਾਂ ਨੂੰ ਨਿਊਕਲੋਸਾਈਡ ਬੇਸ ਸੋਧਾਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਇਹ ਸਨਮਾਨ ਦਿੱਤਾ ਗਿਆ। ਇਸ ਖੋਜ ਦੀ ਵਜ੍ਹਾ ਨਾਲ ਕੋਰੋਨਾ ਖਿਲਾਫ ਪ੍ਰਭਾਵੀ MRNA ਟੀਕਿਆਂ ਦੇ ਵਿਕਾਸ ਵਿਚ ਮਦਦ ਮਿਲੀ।
ਇਹ ਵੀ ਪੜ੍ਹੋ : ਅਬੋਹਰ ‘ਚ ਮੈਡੀਕਲ ਸਟੋਰ ‘ਚੋਂ ਮਿਲੇ 270 ਨਸ਼ੀਲੇ ਕੈਪਸੂਲ, ਡਰੱਗ ਇੰਸਪੈਕਟਰ ਨੇ ਸਟੋਰ ਕੀਤਾ ਸੀਲ
ਦੱਸ ਦੇਈਏ ਕਿ ਐਵਾਰਡਾਂ ਵਿੱਚ 11 ਮਿਲੀਅਨ ਸਵੀਡਿਸ਼ ਕ੍ਰੋਨਰ, ਜਾਂ ਇੱਕ ਮਿਲੀਅਨ ਅਮਰੀਕੀ ਡਾਲਰ ਜਾਂ ਇੱਕ ਮਿਲੀਅਨ ਡਾਲਰ ਦਾ ਨਕਦ ਇਨਾਮ ਹੁੰਦਾ ਹੈ। ਇਹ ਫੰਡ ਅਵਾਰਡ ਦੇ ਸੰਸਥਾਪਕ ਅਤੇ ਸਵੀਡਿਸ਼ ਖੋਜੀ ਅਲਫਰੇਡ ਨੋਬਲ ਦੁਆਰਾ ਛੱਡੀ ਗਈ ਵਸੀਅਤ ਤੋਂ ਆਉਂਦੇ ਹਨ। 1896 ਵਿਚ ਉਸ ਦੀ ਮੌਤ ਹੋ ਗਈ ਸੀ।