Noida Link Road closed: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 11ਵੇਂ ਦਿਨ ਵੀ ਜਾਰੀ ਹੈ। ਦਿੱਲੀ-ਹਰਿਆਣਾ ‘ਤੇ ਸਥਿਤ ਸਿੰਘੁ ਬਾਰਡਰ ‘ਤੇ ਹਜ਼ਾਰਾਂ ਕਿਸਾਨ ਪਿਛਲੇ 10 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਦਾ ਪ੍ਰਦਰਸ਼ਨ ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ ‘ਤੇ ਵੀ ਜਾਰੀ ਹੈ। ਇਸ ਤੋਂ ਇਲਾਵਾ ਕੁਝ ਕਿਸਾਨ ਬੁਰਾੜੀ ਮੈਦਾਨ ਵਿਖੇ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 5 ਦੌਰ ਦੀ ਗੱਲ ਹੋ ਚੁੱਕੀ ਹੈ, ਪਰ ਰੁਕਾਵਟ ਜਾਰੀ ਹੈ । ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਹੁਣ ਸਾਰਿਆਂ ਦੀ ਨਜ਼ਰ 9 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ‘ਤੇ ਟਿਕੀ ਹੋਈ ਹੈ।
ਉੱਥੇ ਹੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਗਰਜ ਪੂਰੀ ਦੁਨੀਆਂ ਨੇ ਸੁਣੀ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਭਾਰਤ ਦਾ ਸਹੀ ਬਹੁਮਤ ਆਪਣੀ ਤਾਕਤ ਦਿਖਾ ਰਿਹਾ ਹੈ । ਕਿਸਾਨੀ ਅੰਦੋਲਨ ਅਨੇਕਤਾ ਵਿੱਚ ਏਕਤਾ ਪੈਦਾ ਕਰ ਰਿਹਾ ਹੈ। ਇਹ ਅਸਹਿਮਤੀ ਦੀ ਇੱਕ ਚੰਗਿਆੜੀ ਹੈ ਜੋ ਇੱਕ ਅੰਦੋਲਨ ਵਿੱਚ ਸਾਰੇ ਦੇਸ਼ ਨੂੰ ਇੱਕ ਕਰ ਦਿੰਦੀ ਹੈ, ਜਿਸ ਵਿੱਚ ਸਾਰੀਆਂ ਜਾਤੀਆਂ, ਰੰਗਾਂ ਅਤੇ ਨਸਲਾਂ ਦੇ ਲੋਕ ਇੱਕਠੇ ਹੁੰਦੇ ਹਨ।
ਉੱਥੇ ਹੀ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਕਿਸਾਨਾਂ ਨੂੰ ਭੜਕਾ ਰਹੀ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਮੁੱਦੇ ਦੀ ਰਾਜਨੀਤੀ ਕਿਵੇਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਿਆਸੀ ਲਾਭ ਲਈ ਕੰਮ ਕਰਨ ਵਾਲੇ ਲੋਕਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ । ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ MSP ਦੀ ਵਿਵਸਥਾ ਜਾਰੀ ਰਹੇਗੀ । ਅਸੀਂ ਇਸ ਨੂੰ ਲਿਖਤੀ ਰੂਪ ਵਿੱਚ ਵੀ ਦੇ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਰਾਜ ਦੀਆਂ ਸਰਕਾਰਾਂ ਅਤੇ ਕਾਂਗਰਸ ਕਿਸਾਨਾਂ ਨੂੰ ਭੜਕਾ ਰਹੀਆਂ ਹਨ ।
ਇਹ ਵੀ ਦੇਖੋ: “ਦਿੱਲੀ ਨੇ ਮੇਰਾ ਪੁੱਤ ਖਾ ਲਿਆ”, ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨ ਦੀ ਮਾਂ ਦਾ ਦਰਦ