ਕੇਂਦਰੀ ਬਿਜਲੀ ਮੰਤਰੀਮਨੋਹਰ ਲਾਲ ਖੱਟੜ ਨੇ ਵੱਡਾ ਐਲਾਨ ਕੀਤਾ ਹੈ। ਹੁਣ ਤੁਸੀਂ 20 ਡਿਗਰੀ ਸੈਲਸੀਅਸ ਤੋਂ ਘੱਟ ਤੇ 28 ਡਿਗਰੀ ਸੈਲਸੀਅਸ ਤੋਂ ਵੱਧ AC ਦਾ ਤਾਪਮਾਨ ਨਹੀਂ ਰੱਖ ਸਕੋਗੇ। ਦੇਸ਼ ਭਰ ਵਿਚ ਚੱਲ ਰਹੀ ਗਰਮੀ ਤੇ ਲੂ ਦੀ ਸਥਿਤੀ ਵਿਚ ਕੇਂਦਰ ਸਰਕਾਰ ਨੇ AC ਦੇ ਇਸਤੇਮਾਲ ਨੂੰ ਲੈ ਕੇ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਹੁਣ ਏਸੀ ਦਾ ਤਾਪਮਾਨ ਸਟੈਂਡਰਡਾਈਜ਼ਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬਚਾਉਣ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ।
ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਲ 2047 ਲਈ ਮੋਦੀ ਸਰਕਾਰ ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪਿਛਲੇ ਇਕ ਦਹਾਕੇ ਵਿਚ ਆਰਥਿਕ ਤੇ ਢਾਂਚਾਗਤ ਵਿਕਾਸ ਵਿਚ ਸਰਕਾਰ ਦੀ ਮਹੱਤਵਪੂਰਨ ਪ੍ਰਗਤੀ ‘ਤੇ ਜ਼ੋਰ ਦਿੱਤਾ। ਖੱਟਰ ਨੇ ਕਿਹਾ ਕਿ ਮੋਦੀ ਸਰਕਾਰ ਨੇ 11 ਸਾਲ ਪੂਰੇ ਕਰ ਰਹੇ ਹਨ ਤੇ ਨਿਰਧਾਰਤ ਟੀਚਿਆਂ ਦੇ ਨਾਲ ਉਨ੍ਹਾਂ ਨੂੰ ਹਾਸਲ ਕਰਨ ਲਈ ਸਾਡੇ ਕੋਲ 22 ਸਾਲ ਬਾਕੀ ਹੈ। 2047 ਤੱਕ ਸਾਡਾ ਟੀਚਾ ਇਕ ਵਿਕਸਿਤ ਭਾਰਤ ਬਣਾਉਣਾ ਹੈ ਤੇ ਆਉਣ ਵਾਲੇ ਸਾਲਾਂ ਵਿਚ ਅਸੀਂ ਪਿਛਲੇ ਦਹਾਕੇ ਵਿਚ ਕੀਤੀ ਗਈ ਪ੍ਰਗਤੀ ਨੂੰ ਅੱਗੇ ਵਧਾਉਂਦੇ ਹੋਏ ਕਈ ਗੁਣਾ ਕੰਮ ਕਰਾਂਗੇ। ਵਿਕਸਿਤ ਭਾਰਤ ਦਾ ਮਤਲਬ ਹੈ ਇਕ ਮਹੱਤਵਪੂਰਨ ਵੈਸ਼ਵਿਕ ਕੱਦ ਹਾਸਲ ਕਰਨਾ। ਅਰਥਵਿਵਸਥਾ ਨੂੰ ਬੜ੍ਹਾਵਾ ਦੇਣ ਲਈ ਸਾਨੂੰ ਵਪਾਰ, ਉਦਯੋਗ, ਜੀਵਨ ਪੱਧਰ ਤੇ ਬਿਜਲੀ ਖੇਤਰ ਨੂੰ ਵਧਾਉਣ ਦੀ ਲੋੜ ਹੈ ਜੋ ਸਾਰੇ ਖੇਤਰਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸੇ ਦੌਰਾਨ ਖੱਟਰ ਨੇ ਦੱਸਿਆ ਕਿ ਸਰਕਾਰ ਇਕ ਨਵੀਂ ਵਿਵਸਥਾ ਲਾਗੂ ਕਰ ਰਹੀ ਹੈ ਜਿਸ ਤਹਿਤ ਦੇਸ਼ ਭਰ ਵਿਚ ਸਾਰੇ ਏਸੀ ਦੇ ਤਾਪਮਾਨ ਨੂੰ 20 ਡਿਗਰੀ ਸੈਲਸੀਅਸ ਤੋਂ ਹੇਠਾਂ ਤੇ 28 ਡਿਗਰੀ ਸੈਲਸੀਅਸ ਤੋਂ ਉਪਰ ਨਹੀਂ ਲਿਆ ਸਕੇਗਾ। ਇਹ ਵਿਵਸਥਾ ਠੰਡਾ ਕਰਨ ਤੇ ਗਰਮ ਕਰਨ ਦੋਵੇਂ ਸਥਿਤੀਆਂ ਵਿਚ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕੀ ਮਹਿਲਾ ਮ.ਰ ਕੇ 8 ਮਿੰਟ ਬਾਅਦ ਹੋਈ ਜ਼ਿੰਦਾ, ਔਰਤ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਸੀ ਮ੍ਰਿ.ਤ.ਕ
ਉਨ੍ਹਾਂ ਕਿਹਾ ਕਿ ਏੇਸੀ ਦੇ ਤਾਪਮਾਨ ਦੇ ਸਟੈਂਡਰਡਾਈਜੇਸ਼ਨ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ। ਇਹ ਇਕ ਤਰ੍ਹਾਂ ਦਾ ਪ੍ਰਯੋਗ ਹੈ ਤੇ ਅਸੀਂ ਇਸ ਨੂੰ ਪਹਿਲੀ ਵਾਰ ਸ਼ੁਰੂ ਕਰ ਰਹੇ ਹਨ। ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਵੇਂ ਜਾਪਾਨ ਵਿਚ 26 ਡਿਗਰੀ ਸਟੈਂਡਰਡਾਈਜੇਸ਼ਨ ਕੀਤਾ ਹੋਇਆ ਹੈ। ਇਟਲੀ ਵਿਚ 23 ਡਿਗਰੀ ਕੀਤਾ ਹੋਇਆ ਹੈ। ਅਸੀਂ ਇਸ ਨੂੰ 20 ਡਿਗਰੀ ਕੀਤਾ ਹੈ। ਮੈਨੂੰ ਲੱਗਦਾ ਨਹੀਂ ਕਿ 20 ਡਿਗਰੀ ਤੋਂ ਘੱਟ ਕੋਈ ਏਸੀ ਚਲਾ ਕੇ ਸੌਂਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























