nuclear capable ballistic missile shaurya : ਗੁਆਂਢੀ ਦੇਸ਼ ਚੀਨ ਨਾਲ ਸਰਹੱਦ ‘ਤੇ ਤਣਾਅ ਦੌਰਾਨ ਭਾਰਤ ਆਪਣੀ ਰੱਖਿਆ ਤਾਕਤ ਨੂੰ ਹੋਰ ਮਜ਼ਬੂਤ ਕਰਨ ‘ਚ ਲੱਗਾ ਹੋਇਆ ਹੈ।ਇਸ ਦੇ ਤਹਿਤ ਭਾਰਤ ਕਈ ਦਿਨਾਂ ਤੋਂ ਵੱਖ-ਵੱਖ ਪ੍ਰਕਾਰ ਦੇ ਅਤੇ ਨਵੇਂ-ਨਵੇਂ ਕਿਸਮ ਦੀਆਂ ਮਿਜ਼ਾਈਲਾਂ ਦਾ ਸਫਲਤਾਪੂਰਵਕ ਪ੍ਰੀਖਣ ਕਰਦਾ ਆ ਰਿਹਾ ਹੈ।ਆਉਣ ਵਾਲੇ ਦਿਨਾਂ ‘ਚ ਭਾਰਤ ਅਤੇ ਹੋਰ ਕਈ ਨਵੀਂ ਕਿਸਮ ਦੀਆਂ ਹੋਰ ਤਾਕਤਵਰ ਮਿਜ਼ਾਈਲਾਂ ਦਾ ਪ੍ਰੀਖਣ ਕਰਨ ਦੀ ਸੰਭਾਵਨਾ ਵੀ ਵਿਅਕਤ ਕੀਤੀ ਜਾ ਰਹੀ ਹੈ।ਸ਼ਨੀਵਾਰ ਦੀ ਸਵੇਰ 12 ਵਜੇ ਦੇ ਕਰੀਬ ਅਬਦੁਲ ਕਲਾਮ ਦੀਪ ਤੋਂ ਐੱਲ.ਸੀ4 ਤੋਂ ਭਾਰਤ ਦੇ ਸ਼ੌਰੀਆ ਨਾਮੀ ਮਿਜ਼ਾਇਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ।
ਇਸ ਨਵੀਂ ਮਿਜ਼ਾਇਲ ਹਲਕੀ ਹੈ ਅਤੇ ਆਸਾਨੀ ਨਾਲ ਆਪਰੇਟ ਕੀਤੀ ਜਾ ਸਕਦੀ ਹੈ।ਜਾਣਕਾਰੀ ਮੁਤਾਬਕ ਇਹ ਮਿਜ਼ਾਇਲ 800ਕਿ.ਮੀ. ਦੂਰ ਤੱਕ ਕਿਸੇ ਵੀ ਨਿਸ਼ਾਨੇ ਨੂੰ ਮਾਰਨ ‘ਚ ਪੂਰੀ ਤਰ੍ਹਾਂ ਸਮਰੱਥ ਹੈ।ਇਹ ਮਿਜ਼ਾਇਲ ਪਣਡੁੱਬੀ ਨਾਲ ਲਾਂਚ ਕੀਤੇ ਜਾਣ ਵਾਲੀ ਬੈਲਿਸਟਿਕ ਮਿਜ਼ਾਇਲ ਦਾ ਜ਼ਮੀਨੀ ਰੂਪ ਹੈ।ਟੂ ਸਟੇਜ ਰਾਕੇਟ ਵਾਲੀ ਇਹ ਮਿਜ਼ਾਇਲ 40 ਕਿ.ਮੀ. ਦੀ ਉੱਚਾਈ ਤੱਕ ਪਹੁੰਚਣ ਨਾਲ ਪਹਿਲਾਂ ਆਵਾਜ਼ ਦੀ 6ਗੁਣਾ ਰਫਤਾਰ ਨਾਲ ਚਲਦੀ ਹੈ।ਉਸਦੇ ਬਾਅਦ ਇਹ ਟਾਰਗੇਟ ਵੱਲ ਲਗਾਤਾਰ ਵਧਦੀ ਜਾ ਰਹੀ ਹੈ।ਇਹ ਮਿਜ਼ਾਇਲ ਸਾਲਿਡ ਫਯੂਲ ਨਾਲ ਚੱਲਦੀ ਹੈ।ਪਰ ਕ੍ਰੂਜ਼ ਮਿਜ਼ਾਇਲ ਦੀ ਤਰ੍ਹਾਂ ਖੁਦ ਨੂੰ ਟਾਰਗੇਟ ਤੱਕ ਗਾਈਡ ਕਰ ਸਕਦੀ ਹੈ।ਮਿਜ਼ਾਇਲ ਦੀ ਰਫਤਾਰ ਇੰਨੀ ਤੇਜ਼ ਹੈ ਕਿ ਸੀਮਾ ‘ਤੇ ਬੈਠੇ ਦੁਸ਼ਮਣ ਦੇ ਰਡਾਰ ਨੂੰ ਇਸੇ ਡਿਟੇਕਟ ਟ੍ਰੈਕ ਕਰਨ ਅਤੇ ਇੰਟਰਸੈਪਟ ਕਰਨ ਲਈ 400 ਸੈਕਿੰਡ ਤੋਂ ਵੀ ਘੱਟ ਦਾ ਸਮਾਂ ਮਿਲੇਗਾ।ਇਸ ਮਿਜ਼ਾਇਲ ਨੂੰ ਕੰਪੋਜ਼ਿਟ ਕੈਨਸਟਰ ‘ਚ ਸਟੋਰ ਕੀਤਾ ਜਾ ਸਕਦਾ ਹੈ ਭਾਵ ਆਸਾਨੀ ਨਾਲ ਲੁਕਾ ਕੇ ਲੈ ਕੇ ਜਾਇਆ ਜਾ ਸਕਦਾ ਹੈ।ਇਸਦੇ ਪ੍ਰੀਖਣ ਦੇ ਮੌਕੇ ‘ਤੇ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ ਡੀਆਰਡੀਓ ਅਤੇ ਅੰਤਰਿਮ ਪ੍ਰੀਖਣ ਪਰਿਸ਼ਦ ਆਈਟੀਆਰ ਨਾਲ ਜੁੜੇ ਅਧਿਕਾਰੀਆਂ ਅਤੇ ਵਿਗਿਆਨਕਾਂ ਦਾ ਦਲ ਮੌਕੇ ‘ਤੇ ਮੌਜੂਦ ਸੀ।