Odisha doctor opens One Rupee Clinic: ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ਵਿੱਚ ਇੱਕ ਡਾਕਟਰ ਨੇ ਗਰੀਬਾਂ ਤੇ ਕਮਜ਼ੋਰ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ‘ਇੱਕ ਰੁਪਿਆ’ ਕਲੀਨਿਕ ਖੋਲ੍ਹਿਆ ਹੈ। ਦਰਅਸਲ, ਵੀਰ ਸੁਰੇਂਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦੇ ਮੈਡੀਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼ੰਕਰ ਰਾਮਚੰਦਾਨੀ ਨੇ ਬੁਰਲਾ ਕਸਬੇ ਵਿੱਚ ਇਹ ਕਲੀਨਿਕ ਖੋਲ੍ਹਿਆ ਹੈ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਸਿਰਫ ਇੱਕ ਰੁਪਏ ਦੀ ਫੀਸ ਦੇਣੀ ਪਵੇਗੀ।
ਇਸ ਸਬੰਧੀ ਰਾਮਚੰਦਾਨੀ ਨੇ ਕਿਹਾ ਕਿ ਉਹ ਗਰੀਬਾਂ ਤੇ ਕਮਜ਼ੋਰ ਲੋਕਾਂ ਲਈ ਮੁਫ਼ਤ ਵਿੱਚ ਇਲਾਜ ਕਰਵਾਉਣ ਦੇ ਲੰਬੇ ਸਮੇਂ ਤੋਂ ਇਛੁੱਕ ਸੀ ਤੇ ਇਹ ਕਲੀਨਿਕ ਇਸੇ ਇੱਛਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਡਾਕਟਰ ਨੇ ਕਿਹਾ, ‘ਮੈਂ ਵਿਮਸਰ ਵਿੱਚ ਇੱਕ ਸੀਨੀਅਰ ਰੈਜ਼ੀਡੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਸੀਨੀਅਰ ਰੈਜ਼ੀਡੈਂਟ ਨੂੰ ਨਿੱਜੀ ਕਲੀਨਿਕ ਵਿੱਚ ਇਲਾਜ ਦੀ ਇਜਾਜ਼ਤ ਨਹੀਂ ਹੈ, ਇਸ ਲਈ ਮੈਂ ਉਸ ਸਮੇਂ ‘ਇੱਕ ਰੁਪਿਆ’ ਕਲੀਨਿਕ ਨਹੀਂ ਚਲਾ ਸਕਿਆ।’ ਹਾਲ ਹੀ ਵਿਚ ਮੈਨੂੰ ਸਹਾਇਕ ਪ੍ਰੋਫੈਸਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ ਅਤੇ ਇੱਕ ਸਹਾਇਕ ਪ੍ਰੋਫੈਸਰ ਦੇ ਤੌਰ ‘ਤੇ ਮੈਨੂੰ ਕੰਮ ਦੇ ਘੰਟਿਆਂ ਬਾਅਦ ਪ੍ਰਾਈਵੇਟ ਕਲੀਨਿਕਾਂ ਵਿੱਚ ਕੰਮ ਕਰਨ ਦੀ ਇਜ਼ਾਜ਼ਤ ਹੈ, ਇਸ ਲਈ ਮੈਂ ਹੁਣ ਕਿਰਾਏ ਦੇ ਮਕਾਨ ਵਿੱਚ ਆਪਣਾ ਇੱਕ ਕਲੀਨਿਕ ਸ਼ੁਰੂ ਕੀਤਾ ਹੈ।’
ਦੱਸ ਦੇਈਏ ਕਿ ਇਸ ਕਲੀਨਿਕ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ ਅਤੇ ਪਹਿਲੇ ਦਿਨ 33 ਮਰੀਜ਼ ਇੱਥੇ ਇਲਾਜ ਲਈ ਆਏ ਸਨ। ਇਸ ਤੋਂ ਅੱਗੇ ਰਾਮਚੰਦਾਨੀ ਨੇ ਕਿਹਾ ਕਿ ‘ਇੱਕ ਰੁਪਿਆ’ ਕਲੀਨਿਕ ਗਰੀਬਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਲੰਮੇ ਸਮੇਂ ਤੋਂ ਵਾਂਝੇ ਰਹਿਣ ਦੀ ਭਾਵਨਾ ਦਾ ਹਿੱਸਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਨੌਕਰੀ ਤੋਂ ਕਈ ਘੰਟੇ ਬਾਅਦ ਗਰੀਬਾਂ ਅਤੇ ਦੱਬੇ-ਕੁਚਲਿਆਂ ਨੂੰ ਮੁਫਤ ਇਲਾਜ ਦੇਣਾ ਚਾਹੁੰਦਾ ਸੀ ਇਹ ਕਲੀਨਿਕ ਇਸ ਇੱਛਾ ਨੂੰ ਪੂਰਾ ਕਰਨ ਲਈ ਹੀ ਚੁੱਕਿਆ ਗਿਆ ਹੈ।