Ola to start doorstep delivery: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਇਸੇ ਵਿਚਾਲੇ ਐਪ ਅਧਾਰਿਤ ਕੈਬ ਕੰਪਨੀ OLA ਵੱਲੋਂ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਇੱਕ ਵੱਖਰੀ ਪਹਿਲ ਕੀਤੀ ਗਈ ਹੈ। ਕੰਪਨੀ ਨੇ ਅਨੌਖੀ ਪਹਿਲ ਕਰਦਿਆਂ ਕਿਹਾ ਹੈ ਕਿ ਉਹ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਆਕਸੀਜਨ ਕੰਸਨਟ੍ਰੇਟਰ ਪਹੁੰਚਾਵੇਗੀ।
ਇਸ ਸਬੰਧੀ OLA ਫਾਉਂਡੇਸ਼ਨ ਦਾ ਕਹਿਣਾ ਹੈ ਕਿ ਉਸ ਨੇ ਡੋਨੇਸ਼ਨ ਪਲੇਟਫਾਰਮ ਗਿਵ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਤਹਿਤ ਖਪਤਕਾਰਾਂ ਨੂੰ ਆਕਸੀਜਨ ਕੰਸਨਟ੍ਰੇਟਰ ਦੀ ਸਪਲਾਈ ਕੀਤੀ ਜਾਵੇਗੀ । OLA ਐਪ ਰਾਹੀਂ ਇਹ ਸੇਵਾ ਮੁਫਤ ਉਪਲਬਧ ਹੋਵੇਗੀ। ਇਸ ਹਫਤੇ ਤੋਂ ਇਹ ਸੇਵਾ ਬੈਂਗਲੁਰੂ ਤੋਂ ਸ਼ੁਰੂ ਹੋਵੇਗੀ।
ਦਰਅਸਲ, ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਵਿੱਚ ਕੰਪਨੀ ਨੇ 500 ਆਕਸੀਜਨ ਕੰਸਨਟ੍ਰੇਟਰ ਇਸਦੇ ਲਈ ਜੁਟਾਏ ਹਨ। ਓਲਾ ਅਤੇ ਗਿਵਇੰਡਿਆ ਆਉਣ ਵਾਲੇ ਹਫ਼ਤਿਆਂ ਵਿੱਚ 10 ਹਜ਼ਾਰ ਕੰਸਨਟ੍ਰੇਟਰ ਨਾਲ ਇਸ ਸੇਵਾ ਦਾ ਵਿਸਥਾਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਰੇਗੀ।
ਇਹ ਵੀ ਪੜ੍ਹੋ: ਦਿੱਲੀ ਦੇ ਰਕਾਬ ਗੰਜ ਗੁਰੂਦੁਆਰਾ ਸਾਹਿਬ ਦਾ ਖਾਸ ਉਪਰਾਲਾ, ਸ਼ੁਰੂ ਕੀਤਾ 400 ਬੈੱਡਾਂ ਵਾਲਾ ਅਸਥਾਈ ਹਸਪਤਾਲ
ਜਦੋਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਤਾਂ OLA ਕੈਬ ਕੰਸਨਟ੍ਰੇਟਰ ਡਿਵਾਈਸ ਨੂੰ ਵਾਪਸ ਲੈ ਕੇ ਉਸਦੇ ਕੋਲ ਭੇਜੇਗੀ, ਜਿਸ ਮਰੀਜ਼ ਨੂੰ ਅੱਗੇ ਜਰੂਰਤ ਹੋਵੇਗੀ।
OLA ਦੇ ਚੇਅਰਮੈਨ ਅਤੇ ਗਰੁੱਪ ਸੀਈਓ ਭਾਵੀਸ਼ ਅਗਰਵਾਲ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ।
ਅਸੀਂ ਇਸ ਮੁਸ਼ਕਿਲ ਸਮੇਂ ਵਿੱਚ ਬਹੁਤ ਜਰੂਰਤਮੰਦ ਲੋਕਾਂ ਦੀ ਮਦਦ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਜਿਸ ਕਾਰਨ ਜ਼ਿਆਦਾਤਰ ਰਾਜਾਂ ਦੇ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਹੋ ਗਈ ਹੈ।