ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਓਣਮ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਟਵੀਟ ਕੀਤਾ ਅਤੇ ਲਿਖਿਆ, “ਓਣਮ ਦੇ ਖਾਸ ਮੌਕੇ ‘ਤੇ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਹ ਤਿਉਹਾਰ ਸਕਾਰਾਤਮਕਤਾ, ਭਾਈਚਾਰੇ ਅਤੇ ਸਦਭਾਵਨਾ ਦੀ ਇੱਕ ਉਦਾਹਰਣ ਹੈ। ਇਸ ਸ਼ੁਭ ਮੌਕੇ ‘ਤੇ, ਮੈਂ ਸਾਰਿਆਂ ਲਈ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਅਰਦਾਸ ਕਰਦਾ ਹਾਂ।”
ਤੁਹਾਨੂੰ ਦੱਸ ਦੇਈਏ ਕਿ ਓਣਮ ਕੇਰਲਾ ਦਾ ਮਸ਼ਹੂਰ ਤਿਉਹਾਰ ਹੈ ਜੋ ਫਸਲ ਕਟਾਈ ਦੇ ਮੌਕੇ ਤੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦਸ ਦਿਨਾਂ ਤੱਕ ਚਲਦਾ ਹੈ। ਜੋ 12 ਅਗਸਤ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਯਾਨੀ 21 ਅਗਸਤ ਨੂੰ ਓਣਮ ਦਾ ਮੁੱਖ ਤਿਉਹਾਰ ਮਨਾਇਆ ਜਾ ਰਿਹਾ ਹੈ। 23 ਅਗਸਤ ਇਸ ਤਿਉਹਾਰ ਦਾ ਆਖਰੀ ਦਿਨ ਹੋਵੇਗਾ।
ਇਹ ਵੀ ਪੜ੍ਹੋ : IPL 2021 ਸੀਜ਼ਨ 14 ਦਾ ਦੂਜਾ ਭਾਗ ਸ਼ੁਰੂ ਹੋਣ ਤੋਂ ਪਹਿਲਾ ਪੰਜਾਬ ਕਿੰਗਜ਼ ਦੀਆ ਵਧੀਆ ਮੁਸ਼ਕਿਲਾਂ, ਇੰਨਾਂ ਦੋ ਖਿਡਾਰੀਆਂ ਨੇ UAE ਜਾਣ ਤੋਂ ਕੀਤਾ ਇਨਕਾਰ
ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਇਸ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ, “ਸਾਰਿਆਂ ਨੂੰ ਓਣਮ ਤਿਉਹਾਰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇਹ ਵਾਢੀ ਦਾ ਮੌਸਮ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ।”
ਇਹ ਵੀ ਦੇਖੋ : ਜੇਕਰ ਤੁਹਾਡਾ ਵੀ ਬੈਂਕ ‘ਚ ਹੈ ਲਾਕਰ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ, ਕੀ ਡੁੱਬ ਜਾਏਗਾ ਹੈ ਤੁਹਾਡਾ ਪੈਸਾ!