one captain two soldiers lost encounter 3 terrorists: ਪਾਕਿਸਤਾਨ ਵਲੋਂ ਆਪਣੀਆਂ ਘਿਨੌਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ।ਪਾਕਿਸਤਾਨ ਵਲੋਂ ਆਏ ਦਿਨ ਸਰਹੱਦ ‘ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਹਮਲਾ ਕੀਤਾ ਜਾਂਦਾ ਹੈ।ਭਾਰਤੀ ਫੌਜ ਵਲੋਂ ਪਾਕਿਸਤਾਨ ਨੂੰ ਉਸਦੀਆਂ ਇਸ ਹਰਕਤਾਂ ਦਾ ਮੋੜਵਾਂ ਕਰਾਰਾ ਜਵਾਬ ਦਿੱਤਾ ਜਾਂਦਾ ਹੈ। ਪਰ ਫਿਰ ਵੀ ਪਾਕਿਸਤਾਨ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।ਪਾਕਿਸਤਾਨ ਪਹਿਲਾਂ ਹੀ ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਿਹਾ ਹੈ।ਜਿਸ ਕਾਰਨ ਕਾਰਨ ਉਸ ਵਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਬੀਤੀ ਰਾਤ ਪਾਕਿਸਤਾਨੀ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ।ਮਾਛਿਲ ਸੈਕਟਰ ‘ਚ ਪਾਕਿਸਤਾਨੀ ਸੀਮਾ ਦੇ ਕੋਲ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਸੈਨਾ ਨੇ ਆਪਰੇਸ਼ਨ ਸ਼ੁਰੂ ਕੀਤਾ।ਇਸ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।ਮੁਠਭੇੜ ‘ਚ ਸੈਨਾ ਦੇ ਕੈਪਟਨ ਸਮੇਤ 3 ਜਵਾਨ ਵੀ ਸ਼ਹੀਦ ਹੋ ਗਏ।ਜਾਣਕਾਰੀ ਮੁਤਾਬਕ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਅਜੇ ਜਾਰੀ ਹੈ।ਰੱਖਿਆ ਬੁਲਾਰਿਆਂ ਨੇ ਦੱਸਿਆ ਕਿ ਸੈਨਾ ਨੇ 7-8 ਨਵੰਬਰ ਦੀ ਰਾਤ ਨੂੰ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਅਸਫਲ ਕਰ ਦਿੱਤੀ।ਮੌਕੇ ਤੋਂ ਇੱਕ ਏਕੇ-47 ਰਾਇਫਲ ਅਤੇ ਦੋ ਬੈਗ ਮਿਲੇ।ਇਸ ਤੋਂ ਬਾਅਦ ਸਰਚ ਅਭਿਆਨ ਸ਼ੁਰੂ ਕੀਤਾ ਗਿਆ।